02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਬਰੇਟਾ ਦੇ ਇਕ ਸ਼ੈਲਰ 'ਚ ਹੋਏ ਘਪਲੇ ਦੀ ਵਿਜੀਲੈਂਸ ਵਲੋਂ ਜਾਂਚ ਜਾਰੀ <br/>

ਅਜੀਤ ਡੈਸਕ 22-11-2025
ਬਰੇਟਾ, 21 ਨਵੰਬਰ (ਪਾਲ ਸਿੰਘ ਮੰਡੇਰ)- ਸਥਾਨਕ ਸ੍ਰੀ ਰਾਮ ਰਾਈਸ ਐਂਡ ਜਨਰਲ ਮਿੱਲ ਵਿਚ ਮਾਰਕਫੈੱਡ ਦੇ ਝੋਨੇ ਦੇ ਹੋਏ ਘਪਲੇ ਸਬੰਧੀ ਜਾਂਚ ਵਿਜੀਲੈਂਸ ਵਲੋਂ ਸ਼ੁਰੂ ਕੀਤੀ ਗਈ ਹੈ | ਬੀਤੇ ਦਿਨ ਸ਼ੈਲਰ ਮਾਲਕ ਵਿਰੁੱਧ 25 ਹਜ਼ਾਰ 913 ਗੱਟਿਆਂ ਦੇ ਘਪਲੇ ਦੇ ਦੋਸ਼ 'ਚ ਬਰੇਟਾ ਥਾਣੇ ਵਿਚ ਪਰਚਾ ਦਰਜ ਕੀਤਾ ਗਿਆ ਸੀ | ਹੁਣ ਵਿਜੀਲੈਂਸ ਤੇ ਪੰਜਾਬ ਪੁਲਿਸ ਵਲੋਂ ਜਾਂਚ ਸਾਂਝੇ ਤੌਰ 'ਤੇ ਕੀਤੀ ਜਾਵੇਗੀ | ਡੀ.ਐਸ.ਪੀ. ਵਿਜੀਲੈਂਸ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਰਕਫੈੱਡ ਦੇ ਸਥਾਨਕ ਮੈਨੇਜਰ ਤੇ 13 ਆੜ੍ਹਤੀਆਂ, ਜਿਨ੍ਹਾਂ ਦੀਆਂ ਦੁਕਾਨਾਂ ਤੋਂ ਮਾਰਕਫੈੱਡ ਦੀ ਖ਼ਰੀਦ ਕਰ ਕੇ ਝੋਨਾ ਸ੍ਰੀ ਰਾਮ ਰਾਈਸ ਮਿੱਲ ਵਿਚ ਭੇਜਿਆ ਗਿਆ ਹੈ, ਦੇ ਮਾਲਕਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ | ਇਸ ਮਗਰੋਂ ਜਿਹੜੇ ਜ਼ਿਮੀਂਦਾਰਾਂ ਦੇ ਨਾਂਅ 'ਤੇ 'ਜੇ ਫਾਰਮ' ਕੱਟੇ ਗਏ ਹਨ, ਤੋਂ ਵੀ ਜ਼ਮੀਨ ਤੇ ਅਦਾਇਗੀ ਦੀ ਪੂਰੀ ਪੜਤਾਲ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਹੈ ਅਤੇ ਮੁੱਖ ਮੰਤਰੀ ਦੇ ਜ਼ੀਰੋ ਸਹਿਣਸ਼ੀਲਤਾ ਨੀਤੀ ਅਨੁਸਾਰ ਘਪਲੇ ਸਬੰਧੀ ਪੂਰੀ ਜਾਂਚ ਕੀਤੀ ਜਾਵੇਗੀ | ਥਾਣਾ ਮੁਖੀ ਮੇਲਾ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਵਿਜੀਲੈਂਸ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ | ਮਾਰਕਫੈੱਡ ਦੇ ਸਥਾਨਕ ਮੈਨੇਜਰ ਲਖਵਿੰਦਰ ਸਿੰਘ ਨੂੰ ਘਪਲੇ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸ਼ੈਲਰ ਵਿਚ ਲੱਗੇ ਝੋਨੇ ਦੀ ਫਾਈਨਲ ਭੌਤਿਕ ਪੜਤਾਲ ਸਬੰਧੀ 5 ਟੀਮਾਂ ਬਣਾਈਆਂ ਗਈਆਂ ਸਨ ਅਤੇ ਪੜਤਾਲ ਕਰਨ ਤੋਂ ਇਕ ਦਿਨ ਪਹਿਲਾਂ ਹੀ ਘਪਲੇ ਤੋਂ ਪਰਦਾ ਉੱਠ ਗਿਆ, ਜਿਸ ਕਰ ਕੇ ਜ਼ਿਲ੍ਹਾ ਮੈਨੇਜਰ ਮਨੀਸ਼ ਗਰਗ ਵੱਲੋਂ ਵੱਲੋਂ ਫ਼ਰਮ ਦੇ ਮਾਲਕ ਵਿਰੁੱਧ ਮਾਮਲਾ ਦਰਜ ਕਰਵਾਇਆ ਗਿਆ ਹੈ | ਇਹ ਗੱਲ ਬੁਝਾਰਤ ਹੈ ਕਿ ਝੋਨਾ ਸ਼ੈਲਰ ਵਿਚ ਪੁੱਜਾ ਹੈ ਜਾਂ ਨਹੀਂ ਜਾਂ ਫਿਰ ਪਿਛੋ ਚੁੱਕਿਆ ਗਿਆ ਹੈ


ਪਿਛਲੀ ਖ਼ਬਰ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਸੰਬੰਧੀ ਪ੍ਰਭਾਤ ਫੇਰੀਆਂ ਸ਼ੁਰੂ <br/> ਅਗਲੀ ਖ਼ਬਰ ਐਮ.ਬੀ. ਇੰਟਰਨੈਸ਼ਨਲ ਸਕੂਲ ਰੱਲਾ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।