ਮਾਨਸਾ, 7 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਾਹਿਤਯ ਕਲਸ਼ ਪਰਿਵਾਰ ਪਟਿਆਲਾ ਵਲੋਂ ਪਟਿਆਲਾ ਵਿਖੇ ਕਰਵਾਏ ਸਾਲਾਨਾ ਸਮਾਗਮ ਮੌਕੇ ਹਿੰਦੀ ਤੇ ਪੰਜਾਬੀ ਭਾਸ਼ਾ ਦੇ 11 ਲੇਖਕਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਨਮਾਨ ਹਾਸਲ ਕਰਨ ਵਾਲਿਆਂ 'ਚ ਮਾਨਸਾ ਜ਼ਿਲ੍ਹੇ ਦੇ ਲੇਖਕ ਨਿਰੰਜਣ ਬੋਹਾ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਹਿੰਦੀ ਲੋਕ ਕਵੀ ਰਾਜੇਂਦਰ ਵਿਆਥਿਤ ਯਾਦਗਾਰੀ ਸਾਹਿਤਯ ਗੌਰਵ-ਪੁਰਸਕਾਰ ਦਿੱਤਾ ਗਿਆ | ਸੰਸਥਾ ਦੇ ਸੰਸਥਾਪਕ ਸਾਗਰ ਸੂਦ ਸੰਜਯ ਨੇ ਕਿਹਾ ਕਿ ਸ੍ਰੀ ਬੋਹਾ ਪੰਜਾਬੀ ਤੇ ਹਿੰਦੀ ਲੇਖਕਾਂ ਵਿਚਕਾਰ ਸਾਂਝ ਦੇ ਮਜ਼ਬੂਤ ਪੁਲ ਵਾਂਗ ਕੰਮ ਕਰ ਹਨ ਤੇ ਪੰਜਾਬੀ ਸਾਹਿਤ ਵਿਚ ਉਨ੍ਹਾਂ ਵਲੋਂ ਪਾਇਆ ਯੋਗਦਾਨ ਬਹੁਤ ਅਹਿਮ ਹੈ | ਇਸ ਮੌਕੇ ਤਿ੍ਲੋਕ ਢਿੱਲੋਂ, ਪਵਨ ਗੋਇਲ, ਨੀਰਜ ਭਾਰਦਵਾਜ, ਗੀਤਾ ਰਾਣੀ, ਸ਼ਸ਼ੀ ਸੂਦ, ਮੰਜੂ ਅਰੋੜਾ, ਦਿਨੇਸ਼ ਸੂਦ, .ਸਾਗਰ ਸੂਦ, ਸੁਖਮਿੰਦਰ ਸੇਖੋਂ, ਕੁਲਵਿੰਦਰ ਕੁਮਾਰ, ਕੁਲਜੀਤ ਕੌਰ ਆਦਿ ਹਾਜ਼ਰ ਸਨ |