26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

'ਹੈਪੀ ਕਲਾਸ ਰੂਮ' ਵਿਸ਼ੇ 'ਤੇ ਸਿਖਲਾਈ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 19-10-2025
ਬੁਢਲਾਡਾ, 18 ਅਕਤੂਬਰ (ਸਵਰਨ ਸਿੰਘ ਰਾਹੀ)- ਐਲ.ਏ.ਡੀ.ਐਮ. ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬੁਢਲਾਡਾ ਵਿਖੇ ਕੇਂਦਰੀ ਮਾਧਿਮਿਕ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਦੇ ਨਿਰਦੇਸ਼ਾਂ ਅਧੀਨ 'ਹੈਪੀ ਕਲਾਸਰੂਮ' ਵਿਸ਼ੇ 'ਤੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਸੈਸ਼ਨ ਦੇ ਪਹਿਲੇ ਗਰੁੱਪ ਲਈ ਰਿਸੋਰਸ ਪਰਸਨ ਸੰਤ ਕੁਮਾਰ ਸ਼ਰਮਾ ਪਿ੍ੰਸੀਪਲ ਐਨ.ਆਰ.ਐਮ. ਹੋਲੀ ਹਾਰਟ ਸਕੂਲ ਬੁਢਲਾਡਾ, ਅਤੇ ਬਬੀਤਾ ਅਗਰਵਾਲ ਵਾਈਸ ਪਿ੍ੰਸੀਪਲ ਮੀਰਾ ਪਬਲਿਕ ਸਕੂਲ ਮਾਨਸਾ ਨੇ ਆਪਣੇ ਤਜਰਬਿਆਂ ਅਤੇ ਵਿਸ਼ੇ ਦੀ ਡੂੰਘੀ ਸਮਝ ਨਾਲ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ | ਦੂਜੇ ਸੈਸ਼ਨ ਦੌਰਾਨ ਮੇਰੀ ਐਂਟਨੀ ਸਿੰਘ ਪਿ੍ੰਸੀਪਲ ਮਾਊਾਟ ਲਿਟਰਾ ਜ਼ੀ ਸਕੂਲ ਬਠਿੰਡਾ ਅਤੇ ਪਿ੍ਯੰਕਾ ਸੈਣੀ ਕੋਆਰਡੀਨੇਟਰ ਮਾਊਾਟ ਲਿਟਰਾ ਜ਼ੀ ਸਕੂਲ ਨੇ ਅਧਿਆਪਕਾਂ ਨੂੰ ਪ੍ਰਯੋਗਾਤਮਿਕ ਕਿਰਿਆਵਾਂ ਰਾਹੀਂ ਸਿੱਖਣ ਦੇ ਨਵੇਂ ਤਰੀਕੇ ਸਾਂਝੇ ਕੀਤੇ | ਮੇਜ਼ਬਾਨ ਸਕੂਲ ਪਿ੍ੰਸੀਪਲ ਮਦਨ ਲਾਲ ਨੇ ਕਿਹਾ ਕਿ ਸਿਖਲਾਈ ਪ੍ਰੋਗਰਾਮ ਅਧਿਆਪਕਾਂ ਨੂੰ ਨਵੀਂ ਪੇ੍ਰਰਨਾ ਦਿੰਦੇ ਹਨ |
ਪਿਛਲੀ ਖ਼ਬਰ ਸਰ ਜੈਫਰੀ ਇੰਸਟੀਚਿਊਟ ਵਿਖੇ ਦੀਵਾਲੀ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਵਿਦਿਆਰਥੀਆਂ ਵਿਚ ਖੂਨ ਦੀ ਕਮੀ ਸੰਬੰਧੀ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।