26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਵਿਦਿਆਰਥੀਆਂ ਵਿਚ ਖੂਨ ਦੀ ਕਮੀ ਸੰਬੰਧੀ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 19-10-2025
ਭੀਖੀ, 18 ਅਕਤੂਬਰ (ਬਲਕਾਰ ਸਿੰਘ ਸਹੋਤਾ)- ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਪਿੰਡ ਮੋਹਰ ਸਿੰਘ ਵਾਲਾ ਦੇ ਸਰਕਾਰੀ ਹਾਈ ਸਕੂਲ ਵਿਖੇ ਵਿਦਿਆਰਥੀਆਂ ਵਿਚ ਅਨੀਮੀਆ ਦੀ ਜਾਂਚ ਕੀਤੀ ਗਈ | ਸਿੱਖਿਆ ਵਿਭਾਗ ਦੀਆ ਹਦਾਇਤਾਂ ਤੇ ਵਿਦਿਆਰਥੀਆਂ ਦੀ ਹਾਜ਼ਰੀ 100 ਫ਼ੀਸਦੀ ਯਕੀਨੀ ਬਣਾਈ ਗਈ | ਸਕੂਲ ਮੁਖੀ ਅਮਰੀਕ ਸਿੰਘ ਅਤੇ ਸਿਹਤ ਨੋਡਲ ਅਧਿਆਪਕ ਨੀਸ਼ੂ ਗਰਗ ਨੇ ਦੱਸਿਆ ਕਿ ਅਨੀਮੀਆ ਮੁਕਤ ਭਾਰਤ ਅਭਿਆਨ ਤਹਿਤ ਅਜਿਹੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਇਸ ਮੌਕੇ ਏ.ਐਨ.ਐਮ ਬਲਜੀਤ ਕੌਰ, ਯਾਦਵਿੰਦਰ ਸਿੰਘ, ਸੱਤਪ੍ਰਤਾਪ ਸਿੰਘ ਤੋਂ ਇਲਾਵਾ ਅਧਿਆਪਕ ਕਰਮਜੀਤ ਕੌਰ, ਰਮਨਪ੍ਰੀਤ ਕੌਰ, ਅਜੈ ਕੁਮਾਰ, ਨਵਨੀਸ਼ ਕੁਮਾਰ, ਆਸ਼ਾ ਵਰਕਰ ਜਸਵੀਰ ਕੌਰ, ਰਾਣੀ ਬੇਗਮ, ਜਸਵੀਰ ਕੌਰ, ਰਵੀਨਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਹੈਪੀ ਕਲਾਸ ਰੂਮ' ਵਿਸ਼ੇ 'ਤੇ ਸਿਖਲਾਈ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਕੇ. ਸੀ. ਸਕੂਲ ਦੇ 220 ਵਿਦਿਆਰਥੀਆਂ ਨੇ ਰੰਗੋਲੀ ਬਣਾਈ, ਦੀਵੇ ਤੇ ਮੋਮਬੱਤੀਆਂ ਸਜਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।