26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਵੱਖ-ਵੱਖ ਥਾਵਾਂ ਤੋਂ ਚਿੱਟਾ ਬਰਾਮਦ, 16 ਗਿ੍ਫ਼ਤਾਰ

ਅਜੀਤ ਡੈਸਕ 22-07-2025
ਮਾਨਸਾ, 21 ਜੁਲਾਈ (ਸਟਾਫ਼ ਰਿਪੋਰਟਰ)-'ਯੁੱਧ ਨਸ਼ਿਆਂ ਖ਼ਿਲਾਫ਼' ਮੁਹਿੰਮ ਦੇ ਚੱਲਦਿਆਂ ਮਾਨਸਾ ਪੁਲਿਸ ਨੇ 330 ਗ੍ਰਾਮ ਚਿੱਟਾ ਬਰਾਮਦ ਕਰ ਕੇ 16 ਜਣਿਆਂ ਨੂੰ ਕਾਬੂ ਕੀਤਾ ਹੈ | ਥਾਣਾ ਸਦਰ ਮਾਨਸਾ ਪੁਲਿਸ ਨੇ ਸੋਨੀ ਸਿੰਘ ਵਾਸੀ ਸਿੱਧੂ ਪੱਤੀ ਸਦੋਹਾ, ਸੰਦੀਪ ਸਿੰਘ ਵਾਸੀ ਬੁਰਜ ਮਾਨਸਾ, ਅਰਸ਼ਦੀਪ ਸਿੰਘ ਤੇ ਲਖਵੀਰ ਸਿੰਘ ਵਾਸੀ ਭੁੱਚੋ ਕਲਾਂ (ਬਠਿੰਡਾ) ਤੋਂ 19 ਗ੍ਰਾਮ, ਨਵਜਿੰਦਰ ਸਿੰਘ, ਜਸ਼ਨਦੀਪ ਸਿੰਘ, ਖੁਸ਼ਪ੍ਰੀਤ ਸਿੰਘ ਤੇ ਪਲਵਿੰਦਰ ਸਿੰਘ ਵਾਸੀ ਨੰਗਲ ਕਲਾਂ ਤੋਂ 2 ਗ੍ਰਾਮ, ਕੁਲਵਿੰਦਰ ਸਿੰਘ ਵਾਸੀ ਮੂਸਾ ਕੋਲੋਂ 7 ਗ੍ਰਾਮ, ਥਾਣਾ ਸਰਦੂਲਗੜ੍ਹ ਪੁਲਿਸ ਨੇ ਹੁਸਨਪ੍ਰੀਤ ਸਿੰਘ ਵਾਸੀ ਰੁਘੂਆਣਾ (ਸਿਰਸਾ) ਕੋਲੋਂ 24 ਗ੍ਰਾਮ, ਸੰਦੀਪ ਸਿੰਘ ਵਾਸੀ ਝੰਡਾ ਕਲਾਂ ਤੋਂ 72 ਗ੍ਰਾਮ, ਥਾਣਾ ਝੁਨੀਰ ਪੁਲਿਸ ਨੇ ਵਿਨੈ ਕੁਮਾਰ ਵਾਸੀ ਫੱਤਾ ਮਾਲੋਕਾ ਕੋਲੋਂ 25 ਗ੍ਰਾਮ, ਥਾਣਾ ਭੀਖੀ ਪੁਲਿਸ ਨੇ ਜਤਿੰਦਰ ਸਿੰਘ ਵਾਸੀ ਭਿਵਾਨੀ ਤੇ ਰਵਿੰਦਰ ਕੁਮਾਰ ਵਾਸੀ ਢਾਣੀ ਬ੍ਰਾਹਮਣ (ਹਿਸਾਰ) ਤੋਂ 150 ਗ੍ਰਾਮ, ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਦੀਪਕ ਕੁਮਾਰ ਵਾਸੀ ਮਾਨਸਾ ਕੋਲੋਂ 6 ਗ੍ਰਾਮ, ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਕਾਜਲ ਵਾਸੀ ਪੀਰੂ ਮੁਹੱਲਾ ਸਲੇਮ ਟਾਬਰੀ ਲੁਧਿਆਣਾ ਹਾਲ ਫਿਲੋਰ ਕੋਲੋਂ 25 ਗ੍ਰਾਮ ਚਿੱਟਾ ਬਰਾਮਦ ਕੀਤਾ | ਸਾਰਿਆਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ |
ਪਿਛਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਅਗਲੀ ਖ਼ਬਰ ਆਰ. ਓ. ਪਲਾਂਟ ਮੁੜ ਚਾਲੂ ਕਰਵਾਉਣ ਲਈ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।