ਭੀਖੀ, 21 ਜੁਲਾਈ (ਬਲਕਾਰ ਸਿੰਘ ਸਹੋਤਾ)-ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਆਪਣਾ ਸਥਾਪਨਾ ਦਿਵਸ ਬੂਟੇ ਲਗਾ ਕੇ ਮਨਾਇਆ ਗਿਆ | ਇਕਾਈ ਪ੍ਰਧਾਨ ਡਾ. ਗੁਰਤੇਜ ਸਿੰਘ ਚਹਿਲ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਸਾਨੂੰ ਸਮੂਹਿਕ ਯਤਨ ਕਰਨੇ ਪੈਣਗੇ ਤਾਂ ਜੋ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ | ਇਸ ਦੌਰਾਨ ਉਨ੍ਹਾਂ ਸੰਸਥਾ ਵਲੋਂ ਲੋਕ ਭਲਾਈ ਹਿਤ ਕੀਤੇ ਕਾਰਜਾਂ ਬਾਰੇ ਵੀ ਵਿਸਥਾਰਤ ਚਰਚਾ ਕੀਤੀ ਗਈ | ਇਸ ਮੌਕੇ ਆਰਸ਼ੀ ਬਾਂਸਲ, ਰਾਜ ਕੁਮਾਰ ਮਿੱਤਲ, ਰਾਜ ਕੁਮਾਰ ਕਾਂਸਲ, ਸ਼ਵੇਤਾ ਸਿੰਗਲਾ, ਰੋਹਤਾਸ ਕੁਮਾਰ, ਪੁਰਸ਼ੋਤਮ ਕੁਮਾਰ, ਰਕੇਸ਼ ਮਹਿਤਾ, ਸੁਖਦੇਵ ਸਿੰਘ, ਸੁਰੇਸ਼ ਕੁਮਾਰ, ਡਾਕਟਰ ਸੁਖਵਿੰਦਰ ਸਿੰਘ ਚਹਿਲ, ਗਗਨਦੀਪ ਕੁਮਾਰ, ਰਾਮ ਸਿੰਘ, ਰਾਜੀਵ ਕੁਮਾਰ, ਸੰਜੀਵ ਕੁਮਾਰ, ਇੰਦਰਜੀਤ ਕੌਰ ਚਹਿਲ ਆਦਿ ਹਾਜ਼ਰ ਸਨ |