ਬੁਢਲਾਡਾ, 15 ਜੁਲਾਈ (ਸਵਰਨ ਸਿੰਘ ਰਾਹੀ)-ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਰਾਜ ਪੱਧਰੀ ਇੰਡਸਟਰੀ-ਅਕੈਡਮੀਆ ਮੀਟ ਅਤੇ ਪਲੇਸਮੈਂਟ ਡਰਾਈਵ 2025 ਦੌਰਾਨ 1500 ਦੇ ਕਰੀਬ ਵਿਦਿਆਰਥੀਆਂ, ਉਦਯੋਗਪਤੀਆਂ ਤੇ ਵੱਖ-ਵੱਖ ਕੰਪਨੀਆਂ ਦੇ ਮਾਹਿਰਾਂ ਨੇ ਭਾਗ ਲਿਆ | ਪਿ੍ੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦੇਸ਼ ਅਨੁਸਾਰ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਕਾਲਜ ਵਿਖੇ ਇੰਡਸਟਰੀ ਮੀਟ 'ਚ 25 ਤੋਂ ਵੱਧ ਕੰਪਨੀਆਂ ਨਾਲ ਐੱਮ. ਓ. ਯੂ. ਦਸਤਖਤ ਕੀਤੇ ਹਨ, ਜਿਸ ਨਾਲ ਆਉਂਦਿਆਂ ਵਰਿ੍ਹਆਂ ਵਿਚ ਹਜ਼ਾਰਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਮਿਲਣਾ ਸੰਭਵ ਹੈ, ਕਿਉਂਕਿ ਇਨ੍ਹਾਂ ਸਮਝੌਤਿਆਂ ਤਹਿਤ ਸੰਸਥਾ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਪਾਠਕ੍ਰਮ ਵਿਚ ਜ਼ਰੂਰੀ ਬਦਲਾਅ ਕਰੇਗੀ ਅਤੇ ਇਸੇ ਸੈਸ਼ਨ ਵਿਚ ਸ਼ਾਰਟ ਟਰਮ ਅਤੇ ਐਡ ਆਨ ਕੋਰਸ ਸ਼ੁਰੂ ਕੀਤੇ ਜਾਣਗੇ | ਐੱਸ. ਡੀ. ਐੱਮ. ਗਗਨਦੀਪ ਸਿੰਘ ਨੇ ਕਿਹਾ ਕਿ ਇਲਾਕੇ ਵਿਚ ਅਜਿਹੀ ਇੰਡਸਟਰੀ ਅਕੈਡਮੀਆਂ ਮੀਟ ਦਾ ਆਯੋਜਨ ਕਰਨਾ ਸ਼ਲਾਘਾਯੋਗ ਕਦਮ ਹੈ | ਬਹੁ ਕੌਮੀ ਕੰਪਨੀਆਂ ਤੋਂ ਪ੍ਰਬੰਧਕਾਂ 'ਚ ਤਰੁਣ ਕੁਮਾਰ ਬੈਨਰਜੀ, ਇੰਟਰ-ਨੈਸ਼ਨਲ ਮੌਟੀਵੇਸ਼ਨ ਸਪੀਕਰ ਕਾਰਪੋਰੇਟ ਟਰੇਨਰ ਐਂਡ ਬਿਜ਼ਨਸ ਕਨਸਲਟੈਂਟ ਚੰਡੀਗੜ੍ਹ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਕਿੱਲ ਆਧਾਰਿਤ ਸਿੱਖਿਆ 'ਤੇ ਜ਼ੋਰ ਦੇਣ ਦੀ ਲੋੜ ਹੈ ਤਾਂ ਜੋ ਭਵਿੱਖ ਵਿਚ ਉਹ ਸਵੈ-ਰੁਜ਼ਗਾਰ ਸ਼ੁਰੂ ਕਰ ਸਕਣ | ਕਿ੍ਸ਼ਨ ਸ਼ਰਮਾ ਚੀਫ਼ ਮੈਨੇਜਰ ਵਰਧਮਾਨ ਸਪੈਸ਼ਲ ਸਟੀਲ, ਮਹਿੰਦਰ ਮਿੱਤਲ ਡਾਇਰੈਕਟਰ ਸਿਨੌਨ ਬਾਇਓ ਲੈਬਜ਼, ਰਾਜੇਸ਼ ਮਿੱਤਲ ਡਾਇਰੈਕਟਰ ਅਲਕੋ ਲੈਬਜ਼ ਅਤੇ ਨਵੀਨ ਸੁਤੇਰੀ, ਜਰਨਲ ਸੈਕਟਰੀ ਯੂ.ਪੀ.ਏ.ਐੱਨ.ਆਰ, ਡਾਇਰੈਕਟਰ ਰੈਕ ਕੌਰਪ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਇਲਾਕੇ ਵਿਚ ਹੁਨਰ ਰੱਖਣ ਵਾਲੇ ਵਿਦਿਆਰਥੀ ਮੌਜੂਦ ਹਨ | ਉਕਤ ਨੇ ਕਿਹਾ ਕਿ ਅਗਲੇ ਵਰ੍ਹੇ 300 ਕੰਪਨੀਆਂ ਇਸ ਇੰਡਸਟਰੀ-ਅਕੈਡਮੀਆ ਮੀਟ ਵਿਚ ਭਾਗ ਲੈਣਗੀਆਂ | ਕਾਲਜ ਦੇ ਪਾਸ ਆਊਟ ਵਿਦਿਆਰਥੀ ਦਿਨੇਸ਼, ਚੰਚਲ, ਮਨਜਿੰਦਰ ਸਿੰਘ, ਸੁਖਵੀਰ ਕੌਰ ਅਤੇ ਸੋਨੀਆ ਨੇ ਆਪਣੇ ਸਟਾਟੱਪ ਸਬੰਧੀ ਤਜਰਬੇ ਸਾਂਝੇ ਕੀਤੇ | ਕੋਆਰਡੀਨੇਟਰ ਡਾ. ਨੀਤਿਕਾ ਗੋਇਲ ਨੇ ਕਿਹਾ ਕਿ ਭਵਿੱਖ ਕਿੱਤਾਮੁਖੀ ਸਿੱਖਿਆ ਦਾ ਹੈ ਭਾਰਤ ਦੇ ਵੱਡੇ ਉਦਯੋਗਾਂ ਨੂੰ ਭਵਿੱਖ ਵਿਚ ਕਿਸ ਤਰ੍ਹਾਂ ਦੇ ਸਕਿੱਲ ਮਾਹਿਰ ਵਿਦਿਆਰਥੀਆਂ ਦੀ ਲੋੜ ਹੈ | ਇਸ ਮੌਕੇ ਰਮਿੰਦਰ ਸਿੰਘ ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਪਿ੍ੰਸੀਪਲ ਹਰਿੰਦਰ ਸਿੰਘ ਭੁੱਲਰ, ਪਿ੍ੰਸੀਪਲ ਗੁਰਮੀਤ ਸਿੰਘ, ਪਿ੍ੰਸੀਪਲ ਅਮਰਿੰਦਰ ਸਿੰਘ, ਪਲੇਸਮੈਂਟ ਅਫ਼ਸਰ ਗੌਰਵ, ਲੈਕਚਰਾਰ ਬਿਮਲ ਕੁਮਾਰ, ਸੁਨੀਲ ਕੁਮਾਰ, ਡਾ. ਵਨੀਤ ਕੁਮਾਰ, ਗਗਨਦੀਪ ਵਰਮਾ, ਨਵਨੀਤ ਕੱਕੜ ਤੇ ਸੁਨੀਲ ਕੁਮਾਰ ਆਦਿ ਹਾਜ਼ਰ ਸਨ |