ਮਲੋਟ, 8 ਦਸੰਬਰ (ਪਾਟਿਲ)-ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਦੇ ਦਿਸ਼ਾ-ਨਿਰਦੇਸ਼, ਜ਼ੋਨਲ ਪ੍ਰਧਾਨ ਗੁਰਬਿੰਦਰ ਪਾਲ ਸਿੰਘ ਪਿ੍ੰਸੀਪਲ ਤੇ ਜ਼ਿਲ੍ਹਾ ਖੇਡ ਸਕੱਤਰ ਅਮਨਦੀਪ ਸਿੰਘ ਲੈਕਚਰਾਰ ਦੀ ਅਗਵਾਈ ਤੇ ਪਿ੍ੰਸੀਪਲ ਬਲਜੀਤ ਸਿੰਘ ਤੇ ਗੌਰਵਮੀਤ ਸਿੰਘ ਡੀ.ਪੀ.ਈ. ਦੀ ਦੇਖ-ਰੇਖ ਵਿਚ ਰਾਣੀ ਲਕਸ਼ਮੀ ਬਾਈ ਰਕਸ਼ਾ ਕਰਾਟੇ ਮੁਕਾਬਲੇ ਬਲਾਕ ਮਲੋਟ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਸ਼ੁਰੂ ਕਰਵਾਏ ਗਏ, ਜਿਸ 'ਚ ਬਲਾਕ ਮਲੋਟ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ | ਇਸ ਮੌਕੇ ਕੰਵਲਜੀਤ ਕੌਰ ਡੀ.ਪੀ.ਈ., ਦਵਿੰਦਰ ਸਿੰਘ ਪੀ.ਟੀ.ਆਈ., ਸਵਰਨਜੀਤ ਕੌਰ ਡੀ.ਪੀ.ਈ., ਮਨਜਿੰਦਰ ਕੌਰ ਪੀ.ਟੀ.ਆਈ., ਗੁਰਪ੍ਰੀਤ ਕੌਰ ਡੀ.ਪੀ.ਈ., ਜਗਦੀਪ ਸਿੰਘ ਡੀ.ਪੀ.ਈ., ਜੈਮਲ ਸਿੰਘ ਪੀ.ਟੀ.ਆਈ., ਰਮਨਦੀਪ ਸਿੰਘ ਡੀ.ਪੀ.ਈ., ਬਲਵਿੰਦਰ ਸਿੰਘ ਡੀ.ਪੀ.ਈ., ਨਵਦੀਪ ਸਿੰਘ ਡੀ.ਪੀ.ਈ., ਰਾਜ ਕੁਮਾਰ ਡੀ.ਪੀ.ਈ. ਰਾਣੀਵਾਲਾ, ਰਾਜ ਕੁਮਾਰ ਡੀ.ਪੀ.ਈ. ਪਿੰਡ ਮਲੋਟ ਹਾਜ਼ਰ ਸਨ | ਇਹ ਜਾਣਕਾਰੀ ਮੀਡੀਆ ਇੰਚਾਰਜ ਜਸਵਿੰਦਰ ਸਿੰਘ ਧਾਲੀਵਾਲ ਨੇ ਦਿੱਤੀ |