07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪੰਜਾਬ ਯੂਥ ਐਵਾਰਡਜ਼ 2025 ਮੁਕਾਬਲੇ 'ਚ ਮਹਾਤਮਾਂ ਗਾਧੀ ਸਕੂਲ ਦੇ ਵਿਦਿਆਰਥੀ ਜੇਤੂ <br/>

ਅਜੀਤ ਡੈਸਕ 22-11-2025
ਫ਼ਰੀਦਕੋਟ, 21 ਨਵੰਬਰ (ਸਤੀਸ਼ ਬਾਗ਼ੀ)-ਆਦੇਸ਼ ਕਾਲਜ ਵਿਖੇ ਪੰਜਾਬ ਯੂਥ ਐਵਾਰਡ ਮੁਕਾਬਲੇ ਕਰਵਾਏ ਗਏ, ਜਿਸ ਵਿਚ 700 ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ 'ਚ ਹਿੱਸਾ ਲਿਆ | ਇਨ੍ਹਾਂ ਮੁਕਾਬਲਿਆਂ ਦੌਰਾਨ ਸ਼ਬਦ ਗਾਇਨ ਮੁਕਾਬਲੇ ਵਿਚ 17 ਟੀਮਾਂ ਦੇ ਵਿਚੋਂ ਮਹਾਤਮਾ ਗਾਂਧੀ ਮੈਮੋਰੀਅਲ ਸਕੂਲ ਦੇ ਵਿਦਿਆਰਥੀਆਂ ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਚਿੱਤਰਕਾਰੀ ਮੁਕਾਬਲੇ ਵਿਚ 11ਵੀਂ ਦੀ ਵਿਦਿਆਰਥਣ ਕਰਨਬੀਰ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ | ਸਕੂਲ ਦੇ ਤਿੰਨ ਅਧਿਆਪਕ ਲਵਲੀ ਮੌਂਗਾ, ਬੇਅਤ ਕੌਰ ਅਤੇ ਨੇਹਾ ਨੂੰ ਬੈਸਟ ਟੀਚਰ ਐਵਾਰਡ ਨਾਲ ਆਦੇਸ਼ ਗਰੁੱਪ ਵਲੋਂ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਸਕੂਲ ਪਹੁੰਚਣ 'ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਇਸ ਮੌਕੇ ਬਲਜੀਤ ਸਿੰਘ ਬਿੰਦਰਾ, ਲਖਵਿੰਦਰ ਸਿੰਘ, ਅਜੈ ਕੁਮਾਰ, ਵਰੁਣ ਸ਼ਰਮਾ, ਚਰਨਜੀਤ ਕੌਰ ਬਰਾੜ, ਤਰਸੇਮ ਕੌਰ, ਟੀਨਾ ਰਾਣੀ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਦੇ ਬੱਚਿਆਂ ਵਲੋਂ ਨਗਰ ਕੀਰਤਨ ਦਾ ਸਵਾਗਤ <br/> ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਭਾਣਾ ਦੇ ਵਿਦਿਆਰਥੀਆਂ ਨੇ ਵਿਗਿਆਨ ਪ੍ਰਦਰਸ਼ਨੀ 'ਚ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।