07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਦਿੱਲੀ ਇੰਟਰਨੈਸ਼ਨਲ ਸਕੂਲ 'ਚ ਇੰਟਰ ਹਾਊਸ ਇੰਗਲਿਸ਼ ਵਰਡ ਬਿਲਡਿੰਗ ਮੁਕਾਬਲੇ <br/>

ਅਜੀਤ ਡੈਸਕ 22-11-2025
ਫ਼ਰੀਦਕੋਟ, 21 ਨਵੰਬਰ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ ਅੱਜ ਇੰਟਰ ਹਾਊਸ ਇੰਗਲਿਸ਼ ਵਰਡ ਬਿਲਡਿੰਗ ਮੁਕਾਬਲਿਆਂ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਅੰਗਰੇਜ਼ੀ ਭਾਸ਼ਾ ਪ੍ਰਤੀ ਰੁਚੀ ਵਧਾਉਣਾ, ਸ਼ਬਦ ਭੰਡਾਰ ਮਜ਼ਬੂਤ ਕਰਨਾ ਅੇ ਰਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨਾ ਸੀ | ਸਕੂਲ ਦੇ ਚਾਰਾਂ ਹਾਊਸਾਂ ਦੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ 'ਚ ਭਾਗ ਲਿਆ | ਮੁਕਾਬਲੇ ਵਿਚ ਅਲਫਾਬੈੱਟ ਚੈਲੈਂਜ, ਵਰਡ ਫਾਰਮੇਸ਼ਨ, ਸਮਾਨਾਰਥੀ , ਵਿਰੋਧਾਰਥੀ, ਬੱਜਰ ਰਾਉਂਡ, ਜੰਬਲ ਵਰਡ ਅਤੇ ਰੈਪਿਡ ਵਰਡ ਬਿਲਡਿੰਗ ਵਰਗੇ ਰਾਊਾਡ ਸ਼ਾਮਿਲ ਸਨ | ਪ੍ਰਾਪਤ ਹੋਏ ਨਤੀਜਿਆਂ ਅਨੁਸਾਰ ਤੀਸਰੀ ਤੋਂ ਪੰਜਵੀ ਜਮਾਤ ਵਿਚ ਡਿਟਰਮੀਂ ਨੇਸ਼ਨ ਹਾਊਸ ਦੇ ਸ਼ਬਦਜੋਤ ਕੌਰ, ਅਨਵੀ ਅਤੇ ਕਰਨਦੀਪ ਕੌਰ ਜਦਕਿ ਛੇਵੀਂ ਤੋਂ ਅੱਠਵੀਂ ਜਮਾਤ ਵਿਚੋਂ ਡਿਸਸਿਪਲਿਨ ਹਾਊਸ ਦੇ ਗੁਰਨੂਰ ਕੌਰ, ਇਜ਼ਾਨਸ਼ਾ ਅਤੇ ਰਵਨੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਪਿ੍ਯੰਕਾ ਬਰਾੜ ਨੇ ਸਾਰੇ ਭਾਗੀਦਾਰਾਂ ਨੂੰ ਮੁਬਾਰਕਬਾਦ ਦਿੱਤੀ | ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਆਸ਼ੀਸ਼ ਤੋਲ਼ਾ, ਡਾਇਰੈਕਟਰ ਅਨੂਪਮਾ ਤੋਲ਼ਾ ਅਤੇ ਸ਼ਿਵਮ ਤੋਲ਼ਾ ਨੇ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ |

ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਭਾਣਾ ਦੇ ਵਿਦਿਆਰਥੀਆਂ ਨੇ ਵਿਗਿਆਨ ਪ੍ਰਦਰਸ਼ਨੀ 'ਚ ਮੱਲਾਂ ਮਾਰੀਆਂ ਅਗਲੀ ਖ਼ਬਰ ਡੀ.ਸੀ. ਦਫ਼ਤਰ ਮੂਹਰੇ ਕਿਸਾਨਾਂ ਦਾ ਧਰਨਾ ਚੌਥੇ ਦਿਨ 'ਚ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।