ਕੋਟਕਪੂਰਾ, 19 ਨਵੰਬਰ (ਮੇਘਰਾਜ)-ਪੰਜਾਬੀ ਦੇ ਸੇਵਾ-ਮੁਕਤ ਲੈਕਚਰਾਰ ਗੁਰਦੀਪ ਸਿੰਘ (72) ਦੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ ਸੀ | ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਪਰਤਣ 'ਤੇ ਅੱਜ ਸਥਾਨਕ ਸ਼ਾਂਤੀਵਣ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | ਗੁਰਦੀਪ ਸਿੰਘ ਡੈਮੋਕਰੈਟਿਕ ਪੈਨਸ਼ਨਰਜ਼ ਫਰੰਟ ਤੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਦੇ ਸਰਗਰਮ ਮੈਂਬਰ ਸਨ | ਆਪਣੇ ਸੇਵਾਕਾਲ ਦੌਰਾਨ ਉਨ੍ਹਾਂ ਅਧਿਆਪਕ ਘੋਲਾਂ 'ਚ ਵੀ ਵਧ ਚੜ੍ਹ ਕੇ ਹਿੱਸਾ ਲਿਆ | ਉਨ੍ਹਾਂ ਦੇ ਛੋਟੇ ਭਰਾ ਹਰਦੀਪ ਸਿੰਘ ਸੇਵਾ-ਮੁਕਤ ਲੈਕਚਰਾਰ ਨੇ ਦੱਸਿਆ ਕਿ ਗੁਰਦੀਪ ਸਿੰਘ ਪਾਰਕ 'ਚ ਆਪਣੇ ਦੋਸਤਾਂ ਮਿੱਤਰਾਂ ਨਾਲ ਦੁਪਹਿਰ ਸਮੇਂ ਗੱਲਾਂਬਾਤਾਂ ਕਰ ਰਹੇ ਸਨ ਤੇ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਤੇ ਹਸਪਤਾਲ 'ਚ ਇਲਾਜ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ | ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੋਹਨ ਸਿੰਘ ਮੱਤਾ, ਸੀਨੀਅਰ ਮੀਤ ਪ੍ਰਧਾਨ ਸੁਤੰਤਰ ਜੋਸ਼ੀ, 'ਆਪ' ਆਗੂ ਮਿੰਟੂ ਗਿੱਲ, ਸੇਵਾਮੁਕਤ ਸੀ.ਈ.ਓ ਅਮਰਜੀਤ ਸਿੰਘ ਖੋਖਰ, ਅਧਿਆਪਕ ਆਗੂ ਕੁਲਵਿੰਦਰ ਸਿੰਘ ਮੌੜ, ਪੂਰਨ ਸਿੰਘ ਸਰਾਵਾਂ, ਕੁਲਵੰਤ ਸਿੰਘ ਚਾਨੀ, ਅਰਜਨ ਸਿੰਘ ਫ਼ਰੀਦਕੋਟ, ਜਗਤਾਰ ਕੁਮਾਰ ਸ਼ਰਮਾ, ਗੁਰਦਰਸ਼ਨ ਸਿੰਘ ਸਰਾਵਾਂ, ਇਕਬਾਲ ਸਿੰਘ ਮੰਘੇੜਾ, ਊਧਮ ਸਿੰਘ ਬਰਾੜ, ਸਾਧੂ ਸਿੰਘ ਮੱਤਾ, ਚੰਦ ਸਿੰਘ ਢਿਲਵਾਂ ਆਦਿ ਹਾਜ਼ਰ ਸਨ |