ਫ਼ਰੀਦਕੋਟ, 19 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਸੁਰ ਆਂਗਨ ਦੇ ਸਹਿਯੋਗ ਨਾਲ ਸੰਗੀਤਕ ਪ੍ਰੋਗਰਾਮ 'ਸੁਰੀਲੇ ਫ਼ਨਕਾਰ' ਕਰਵਾਇਆ ਗਿਆ | ਪਿ੍ੰਸੀਪਲ ਡਾ. ਰਾਜੇਸ਼ ਮੋਹਨ ਨੇ ਕਿਹਾ ਕਿ ਸੰਗੀਤ ਸਾਡੀ ਰੂਹ ਦੀ ਖ਼ੁਰਾਕ ਹੈ, ਸੰਗੀਤ ਨਾਲ ਮਾਨਸਿਕ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ | ਗਾਇਕਾ ਕਿਰਨਦੀਪ ਕੌਰ ਨੇ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀ ਰਚਨਾ 'ਜਗਾ ਦੇ ਮੋਮਬੱਤੀਆਂ' ਦੀ ਪੇਸ਼ਕਾਰੀ ਕੀਤੀ | ਵਿਦਿਆਰਥਣ ਮੁਸਕਾਨ ਨੇ ਲੋਕਗੀਤ 'ਮੋਰਾ' ਦਾ ਗਾਇਨ ਕੀਤਾ | ਲੋਕ ਗਾਇਕਾ ਗਗਨਦੀਪ ਕੌਰ ਬੁੱਕਣ ਨੇ ਲੋਕ ਗਾਥਾ ਮਿਰਜ਼ਾ ਦੀ ਪੇਸ਼ਕਾਰੀ ਕੀਤੀ | ਨਾਹਰ ਸਿੰਘ ਗਿੱਲ ਨੇ ਤੂੰਬੀ ਨਾਲ ਪੁਰਾਣੇ ਗੀਤਾਂ ਨਾਲ ਰੌਣਕਾਂ ਲਗਾਈਆਂ | ਹਰਸ਼ਵਰਧਨ ਚਾਰਨ, ਸਾਹਿਲ ਤਗੋਰੀਆ ਅਤੇ ਰਾਜਨ ਗੁਪਤਾ ਵਲੋਂ ਢੋਲਕ, ਤਬਲਾ ਤੇ ਹਾਰਮੋਨੀਅਮ ਨਾਲ ਸੰਗਤ ਕੀਤੀ | ਮੰਚ ਸੰਚਾਲਨ ਹਰਪ੍ਰੀਤ ਕੌਰ ਨੇ ਕੀਤਾ | ਇਸ ਮੌਕੇ ਪ੍ਰੋ. ਬੀਰਇੰਦਰਜੀਤ ਸਿੰਘ, ਪ੍ਰੋ. ਮਨਵਿੰਦਰ ਕੌਰ, ਪ੍ਰੋ. ਜਸਬੀਰ ਕੌਰ, ਪ੍ਰੋ. ਮੰਜੂ ਕਪੂਰ, ਪ੍ਰੋ. ਸੰਦੀਪ ਸਿੰਘ, ਪ੍ਰੋ. ਰਣਜੀਤ ਸਿੰਘ, ਪ੍ਰੋ. ਰਾਜੇਸ਼ਵਰੀ ਦੇਵੀ, ਪ੍ਰੋ. ਸੁਖਪਾਲ ਕੌਰ, ਪ੍ਰੋ. ਫੈਨੀ ਚਾਵਲਾ, ਪ੍ਰੋ. ਸੁਖਵਿੰਦਰ ਕੌਰ, ਡਾ. ਰਤਨ ਲਾਲ, ਪ੍ਰੋ. ਕਰਮਜੀਤ ਸਿੰਘ, ਪ੍ਰੋ. ਰਿਮੀ ਅਤੇ ਵਿਦਿਆਰਥੀ ਹਾਜ਼ਰ ਸਨ |