29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੌੜ ਕਰਵਾਈ

ਅਜੀਤ ਡੈਸਕ 19-11-2025
ਫ਼ਰੀਦਕੋਟ, 18 ਨਵੰਬਰ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਮਿਸਾਲ ਕੁਰਬਾਨੀ ਦੀ ਮਿੱਠੀ ਨਿੱਘੀ ਯਾਦ 'ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਜ਼ੋਨ ਦੇ ਖੇਤਰ ਫ਼ਰੀਦਕੋਟ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਦੌੜ ਮਨੁੱਖਤਾ ਲਈ ਜੋ ਕਿ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਤੋਂ ਸ਼ੁਰੂ ਹੁੰਦੇ ਹੋਏ ਘੰਟਾਘਰ ਤੋਂ ਲੈ ਕੇ ਗੁ: ਖ਼ਾਲਸਾ ਦੀਵਾਨ ਫ਼ਰੀਦਕੋਟ ਤੇ ਫਿਰ ਸੇਠੀ ਡੇਅਰੀ, ਥਾਣਾ ਸਦਰ ਤੇ ਡੋਗਰ ਬਸਤੀ ਵਿਚੋਂ ਲੰਘਦੇ ਹੋਏ ਰਿੰਗ ਰੋਡ ਤੋਂ ਵਾਪਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਸਮਾਪਤ ਹੋਈ | ਇਸ ਦੌੜ ਦੀ ਰਸਮੀ ਤੌਰ 'ਤੇ ਫ਼ਲੈਗ ਆਫ਼ ਸੈਰੇਮਨੀ ਡਾ. ਗੁਰਸੇਵਕ ਸਿੰਘ ਡਾਇਰੈਕਟਰ ਦਸ਼ਮੇਸ਼ ਡੈਂਟਲ ਸੰਸਥਾ ਫ਼ਰੀਦਕੋਟ, ਅਮਨਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਡਾ. ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਤੇ ਮਨਪ੍ਰੀਤ ਸਿੰਘ ਪਿ੍ੰਸੀਪਲ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਲੋਂ ਨਿਭਾਈ ਗਈ | ਸਥਾਨਕ ਬਾਬਾ ਫਰੀਦ ਪਬਲਿਕ ਸਕੂਲ, ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ, ਦਸ਼ਮੇਸ਼ ਪਬਲਿਕ ਸਕੂਲ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹੋਰ ਵੱਖ-ਵੱਖ ਸਕੂਲਾਂ ਤੇ ਕਾਲਜਾਂ ਤੋਂ ਲਗਭਗ 300 ਵਿਦਿਆਰਥੀਆਂ, ਅਧਿਆਪਕਾਂ ਅਤੇ ਨਗਰ ਦੇ ਪਤਵੰਤੇ ਸੱਜਣਾਂ ਨੇ ਇਸ ਦੌੜ ਵਿਚ ਭਾਗ ਲਿਆ, ਜਿਨ੍ਹਾਂ ਨੇ ਇਸ ਦੌੜ ਵਿਚ ਸ਼ਾਮਿਲ ਹੋ ਕੇ, ਸਿਰਫ਼ ਡੇਢ ਦੋ ਘੰਟੇ ਲਈ ਇਕ ਦੂਰੀ ਤੈਅ ਨਹੀਂ ਕੀਤੀ ਬਲਕਿ ਗੁਰੂ ਸਾਹਿਬ ਦੇ ਪ੍ਰਕਾਸ਼ਮਾਨ ਸੰਦੇਸ਼ ਨੂੰ ਅੱਗੇ ਵਧਾਇਆ | ਡਾ. ਗੁਰਸੇਵਕ ਸਿੰਘ ਨੇ ਦੌੜ ਤੋਂ ਪਹਿਲਾਂ ਪ੍ਰੇਰਨਾਦਾਇਕ ਵਿਚਾਰਾਂ ਨਾਲ ਸਮੂਹ ਸੰਗਤ ਨੂੰ ਨਿਵਾਜਿਆ ਅਤੇ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਉਤਸਾਹਿਤ ਕੀਤਾ | ਰਣਜੀਤ ਸਿੰਘ ਵਾੜਾ ਦਰਾਕਾ ਨੇ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸ ਨਾਲ ਨੌਜਵਾਨ ਵਰਗ ਨੂੰ ਜਾਣੂੰ ਕਰਵਾਇਆ |
ਨਵਨੀਤ ਸਿੰਘ ਨੇ ਸਟੇਜ ਸੰਚਾਲਨ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਨਾਲ ਸਬੰਧਿਤ ਜੀਵਨ ਸੰਦੇਸ਼ਾਂ ਦੀ ਵੀ ਵਿਆਖਿਆ ਕੀਤੀ | ਡਾ. ਗੁਰਪ੍ਰੀਤ ਸਿੰਘ ਨੇ ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ | ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਦੋ ਸੈਲਫੀ ਪੁਆਇੰਟ ਵੀ ਬਣਾਏ ਗਏ ਜੋ ਇਸ ਦੌੜ ਤੋਂ ਬਾਅਦ ਵਿਸ਼ੇਸ਼ ਖਿੱਚ ਤੇ ਆਕਰਸ਼ਣ ਦੇ ਕੇਂਦਰ ਬਣੇ | ਡਾ. ਹਰਜਿੰਦਰ ਸਿੰਘ ਤੇ ਸਤਵੀਰ ਸਿੰਘ ਵਲੋਂ ਸਪਾਂਸਰ ਸੇਬ, ਕੇਲੇ, ਮਿੱਠੀ ਲੱਸੀ, ਚਾਹ-ਪਾਣੀ ਆਦਿ ਦਾ ਆਨੰਦ ਵੀ ਮਾਣਿਆ | ਮਨੁੱਖਤਾ ਲਈ ਦੌੜ ਦੌਰਾਨ ਸਾਰੇ ਰਸਤੇ 'ਚ ਗੁਰੂ ਸਾਹਿਬ ਜੀ ਦੇ ਜੀਵਨ ਸੰਦੇਸ਼ਾਂ ਸਬੰਧੀ ਲਿਟਰੇਚਰ ਆਮ ਲੋਕਾਂ ਨੂੰ ਵੰਡਿਆ ਗਿਆ | ਇਸ ਮੌਕੇ ਗੁਰਚਰਨ ਸਿੰਘ ਜ਼ੋਨਲ ਸਕੱਤਰ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਹਰਭਜਨ ਸਿੰਘ, ਅਕਾਲਜੋਤ ਸਿੰਘ, ਰਾਜ ਕੰਵਰ ਸਿੰਘ, ਰੂਪਕਿਰਨ ਕੌਰ, ਲਵਜੀਤ, ਸ਼ੁਭਨੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਦੇ ਵਧੀਆ ਨਤੀਜੇ ਨੇ ਅਕਾਲੀ ਆਗੂਆਂ ਤੇ ਵਰਕਰਾਂ ਦੇ ਹੌਂਸਲੇ ਬੁਲੰਦ ਕੀਤੇ-ਜਥੇਦਾਰ ਨਾਥ ਸਿੰਘ ਹਮੀ... ਅਗਲੀ ਖ਼ਬਰ ਐਸ.ਬੀ.ਆਰ.ਐਸ. ਸੀਨੀਅਰ ਸੈਕੰਡਰੀ ਸਕੂਲ 'ਚ ਅਥਲੈਟਿਕ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।