ਮਲੋਟ ਦੇ ਕਾਂਗਰਸੀ ਆਗੂਆਂ ਵਲੋਂ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ
ਮਲੋਟ, 28 ਨਵੰਬਰ (ਪਾਟਿਲ)-ਕਾਂਗਰਸ ਪਾਰਟੀ ਮਲੋਟ ਦੀ ਮੁੱਢਲੀ ਕਤਾਰ ਦੇ ਆਗੂਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਮਲੋਟ ਹਲਕੇ ਵਿਚ ਵਧੀਆ ਤੇ ਮਸ਼ਹੂਰ ਉਮੀਦਵਾਰ ਦੇਣ ਦੀ ਗੱਲ ਕਹੀ ਗਈ। ਪ੍ਰੋਫ਼ੈਸਰ ਬਲਜੀਤ ਗਿੱਲ ਨੇ ਪ੍ਰਧਾਨ ਪਰਗਟ ਸਿੰਘ ਨੂੰ ਕਿਹਾ ਕਿ ਹਲਕਾ ਮਲੋਟ ਸੀਟ ਕਾਂਗਰਸ ਪਾਰਟੀ ਦੀ ਰਹੀ ਹੈ ਅਤੇ 75 ਸਾਲਾਂ ਵਿਚ ਬਹੁਤ ਹੀ ਘੱਟ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਇਸ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਹੈ।
ਅਜੀਤ ਡੈਸਕ
29-11-2026