ਜੈਤੋ, 18 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਦੌਰਾਨ ਹੋਏ ਵਿਕਾਸ ਕਾਰਜਾਂ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ | ਉਹ ਸਮਾਂ ਪੰਜਾਬ ਦੇ ਵਿਕਾਸ, ਸੁਧਾਰ ਤੇ ਲੋਕ-ਕੇਂਦਰਿਤ ਫ਼ੈਸਲਿਆਂ ਲਈ ਮਿਸਾਲ ਰਿਹਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਰਾਜਪਾਲ ਡੇਲਿਆਂਵਾਲੀ ਸਰਕਲ ਪ੍ਰਧਾਨ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਨੇ ਤਰੱਕੀ ਦੇ ਉਹ ਮਾਪਦੰਡ ਸੈੱਟ ਕੀਤੇ, ਜਿਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਲੋਕ ਯਾਦ ਕਰ ਰਹੇ ਹਨ | ਅਕਾਲੀ ਦਲ ਦੇ ਸ਼ਾਸਨ ਵਿਚ ਕੰਮ ਦਿਖਾਈ ਦਿੰਦਾ ਸੀ, ਸਿਰਫ਼ ਕਾਗਜ਼ਾਂ 'ਤੇ ਨਹੀਂ | ਉਨ੍ਹਾਂ ਮੌਜੂਦਾ ਹਲਾਤਾਂ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਲੋਕ ਬਿਨ੍ਹਾਂ ਵਿਕਾਸ ਤੇ ਬੇਤੁਕਿਆਂ ਫ਼ੈਸਲਿਆਂ ਕਾਰਨ ਨਿਰਾਸ਼ ਹਨ |