ਬਾਜਾਖਾਨਾ, 18 ਨਵੰਬਰ (ਜਗਦੀਪ ਸਿੰਘ ਗਿੱਲ)-ਪ੍ਰਾਇਮਰੀ ਸਕੂਲ ਪੱਧਰੀ ਖੇਡਾਂ 'ਚ ਸ਼ੇਖ਼ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਚ ਹਿੱਸਾ ਲਿਆ | ਜਿਸ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕੀਤੀਆਂ ਰੱਸਾਕੱਸੀ ਅੰਡਰ-11 'ਚ ਖਿਡਾਰੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਸਤਵਿੰਦਰਪਾਲ ਕÏਰ, ਐਮ.ਡੀ ਮਨਿੰਦਰ ਸਿੰਘ, ਕੋਆਡੀਨੇਟਰ ਨਵਰੀਤ ਸਿੰਘ, ਸੀਮਾ, ਪਿ੍ੰਸ ਗਰਗ, ਅਰਸ਼ਦੀਪ ਸਿੰਘ, ਪੂਜਾ, ਕੁਲਜੀਤ ਕੌਰ ਤੇ ਸਮੂਹ ਸਟਾਫ਼ ਆਦਿ ਹਾਜ਼ਰ ਸਨ |