29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਮੁਕਤਸਰ ਵਿਕਾਸ ਮਿਸ਼ਨ ਵਲੋਂ ਸਨਮਾਨ ਸਮਾਗਮ ਕਰਵਾਇਆ

ਅਜੀਤ ਡੈਸਕ 19-11-2025
ਸ੍ਰੀ ਮੁਕਤਸਰ ਸਾਹਿਬ, 18 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵਲੋਂ ਪ੍ਰਤਿਭਾਸ਼ਾਲੀ ਕੰਨਿਆ ਸਨਮਾਨ ਸਮਾਗਮ ਬਿਮਲਾ ਢੋਸੀਵਾਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਜਦੋਂਕਿ ਇੰਦਰਜੀਤ ਕੌਰ ਕੌਂਸਲਰ ਨੇ ਬਤੌਰ ਮੁੱਖ ਮਹਿਮਾਨ ਸਮਾਗਮ 'ਚ ਸ਼ਿਰਕਤ ਕੀਤੀ | ਮਿਸ਼ਨ ਮੁਖੀ ਜਗਦੀਸ਼ ਰਾਏ ਢੋਸੀਵਾਲ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਦੌਰਾਨ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਚੀਫ਼ ਪੈਟਰਨ ਇੰਸ. ਜਗਸੀਰ ਸਿੰਘ, ਪੈਟਰਨ ਡਾ. ਸੁਰਿੰਦਰ ਗਿਰਧਰ, ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ, ਲੋਕ ਸੰਪਰਕ ਵਿੰਗ ਦੇ ਡਾਇਰੈਕਟਰ ਵਿਜੇ ਸਿਡਾਨਾ, ਜੁਗਨੂੰ ਗਗਨੇਜਾ, ਰਜਨੀ ਜੋਸ਼ੀ, ਕਮਲ ਕਿਸ਼ੋਰ ਸ਼ਰਮਾ, ਪਿ੍ਯਾ, ਸੁਮਨ ਗਿਰਧਰ, ਵੀਰਪਾਲ ਕੌਰ ਤੋਂ ਇਲਾਵਾ ਗੋਵਿੰਦ, ਮਾਧਵ, ਅਨਾਇਆ, ਆਨਿਆ, ਜਾਨਵੀ, ਮਾਹਿਰ ਸਮੇਤ ਵੀਰਪਾਲ ਕੌਰ ਬਲਾਕ ਪ੍ਰਧਾਨ, ਜਸਕਰਨ ਸਿੰਘ ਸੀ.ਆਈ.ਡੀ., ਮੋਨਿਕਾ ਅਰੋੜਾ ਆਦਿ ਸਮੇਤ ਸਨਮਾਨਿਤ ਕੀਤੀਆਂ ਕੰਨਿਆਵਾਂ ਦੇ ਮਾਂ-ਬਾਪ ਤੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ | ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ ਦੇ ਪਿ੍ੰਸੀਪਲ ਦੀਪਕ ਬਾਂਸਲ ਤੇ ਲੈਕਚਰਾਰ ਅਮਨ ਚੁੱਘ ਵੀ ਸਮਾਰਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮਿਸ਼ਨ ਮੈਂਬਰ ਪੂਨਮ ਗਿਰਧਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਜੀ ਆਇਆ ਕਿਹਾ | ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਨੇਹਾ, ਪੂਨਮ, ਤਾਨੀਆ, ਮੰਨਤ, ਸਾਹਿਰਾ, ਸਿਮਰਨ, ਸਮਰੀਤ, ਹਰਮਨਪ੍ਰੀਤ, ਕੋਮਲਪ੍ਰੀਤ, ਮਨਪ੍ਰੀਤ ਕੌਰ, ਰੂਹਾਨੀ, ਅਰਸ਼ਪ੍ਰੀਤ, ਖ਼ੁਸ਼ਪ੍ਰੀਤ, ਕਿਰਨਦੀਪ, ਕਰਮਦੀਪ, ਇੱਛਾ ਮਨਵੀਰ, ਮਹਿਕ, ਰਾਧਿਕਾ, ਰਜਨੀ, ਸਮਦਿ੍ਸ਼ਟੀ, ਮਾਨਿਆ, ਅਨੰਦ ਜੋਤੀ ਅਤੇ ਸੁਖਪ੍ਰੀਤ ਸਮੇਤ 23 ਪ੍ਰਤਿਭਾਸ਼ਾਲੀ ਕੰਨਿਆਵਾਂ ਨੂੰ ਮਿਸ਼ਨ ਵਲੋਂ ਮੁੱਖ ਮਹਿਮਾਨ ਦੁਆਰਾ ਸ਼ਾਨਦਾਰ ਮੋਮੈਂਟੋ ਭੇਟ ਕਰਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਇੰਦਰਜੀਤ ਕੌਰ ਕੌਂਸਲਰ ਨੇ ਮਿਸ਼ਨ ਵਲੋਂ ਸਨਮਾਨ ਸਮਾਰੋਹ ਕੀਤੇ ਜਾਣ ਦੇ ਉਪਰਾਲੇ ਦੀ ਪ੍ਰਸੰਸਾ ਕਰਦੇ ਹੋਏ ਮਿਸ਼ਨ ਮੁਖੀ ਸਮੇਤ ਸਮੁੱਚੀ ਟੀਮ ਨੂੰ ਵਧਾਈ ਦਿੱਤੀ | ਸਮਾਗਮ ਦੌਰਾਨ ਪਿ੍ੰ. ਬਾਂਸਲ ਅਤੇ ਲੈਕਚਰਾਰ ਅਮਨ ਚੁੱਘ ਨੇ ਅੱਜ ਦੇ ਸਮਾਗਮ ਲਈ ਮਿਸ਼ਨ ਦੀ ਸ਼ਲਾਘਾ ਕਰਦੇ ਹੋਏ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਨੂੰ ਮਨੁੱਖਤਾ ਦੀ ਸਭ ਤੋਂ ਵਧੀਆ ਸੇਵਾ ਕਰਾਰ ਦਿੱਤਾ | ਇਸ ਮੌਕੇ ਮਿਸ ਨੇਹਾ ਖਾਨ, ਰੋਸ਼ਨ ਲਾਲ, ਜਗਦੇਵ ਸਿੰਘ, ਯਸ਼, ਕਮਲਜੀਤ, ਪੁਸ਼ਪਾ, ਸੇਵਾ ਸਿੰਘ, ਮਨਸੀਰਤ, ਨਰਿੰਦਰ ਕੌਰ, ਸੋਮਾ ਕੌਰ, ਸਪਿੰਦਰਜੀਤ ਸਿੰਘ, ਅਮਨਪ੍ਰੀਤ ਕੌਰ, ਰਾਜ ਕੁਮਾਰ, ਸ਼ਿਵਾਲੀ, ਸੰਤ ਲਾਲ, ਹਰਦੀਪ ਸਿੰਘ, ਅਮਨਦੀਪ ਕੌਰ, ਸੰਸਾਰ ਖਾਨ, ਪਰਮਵੀਰ ਸਿੰਘ, ਰਵੀ ਕੁਮਾਰ, ਨੀਤੀ, ਰਮਨਦੀਪ ਅਤੇ ਦੀਪਤੀ ਆਦਿ ਸ਼ਖ਼ਸੀਅਤਾਂ ਮੌਜੂਦ ਸਨ |
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਬਦ ਗਾਇਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੀ ਨਵਗੁਣ ਨੇ ਗਿੱਧੇ 'ਚ ਪਹਿਲਾ ਸਥਾਨ ਹਾਸਿਲ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।