24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਮਾਨਵਤਾ ਫਾਊਾਡੇਸ਼ਨ ਨੇ ਬੇਸਹਾਰਾ ਔਰਤ ਨੂੰ ਸਖੀ ਵਨ ਸਟੋਪ ਸੈਂਟਰ ਭੇਜਿਆ

ਅਜੀਤ ਡੈਸਕ 08-11-2025
ਸ੍ਰੀ ਮੁਕਤਸਰ ਸਾਹਿਬ, 7 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਮਾਨਵਤਾ ਫਾਊਾਡੇਸ਼ਨ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਨੂੰ ਇਕ ਵਿਅਕਤੀ ਰਾਹੀਂ ਸੂਚਨਾ ਮਿਲੀ ਕਿ ਇਕ ਬੇਸਹਾਰਾ ਔਰਤ, ਜਿਸ ਦੀ ਉਮਰ ਲਗਪਗ 30-35 ਸਾਲ ਹੈ ਤੇ ਕਾਫ਼ੀ ਤਰਸਯੋਗ ਹਾਲਤ 'ਚ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਵਿਖੇ ਬੈਠੀ ਹੋਈ ਸੀ | ਇਹ ਔਰਤ ਸਰੀਰਕ ਤੇ ਮਾਨਸਿਕ ਤੌਰ 'ਤੇ ਕਮਜ਼ੋਰ ਹੈ, ਜਦਕਿ ਆਪਣਾ ਨਾਂਅ ਤੇ ਪਤਾ ਦੱਸਣ ਵਿਚ ਵੀ ਅਸਮਰਥ ਹੈ | ਮਾਨਵਤਾ ਫਾਊਾਡੇਸ਼ਨ ਸੰਸਥਾ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਬੇਸਹਾਰਾ ਔਰਤ ਦੀ ਹਾਲਤ ਨੂੰ ਵੇਖਿਆ | ਸੰਸਥਾ ਦੀ ਟੀਮ ਨੇ ਬੇਸਹਾਰਾ ਔਰਤ ਨੂੰ ਰੈਸਕਿਊ ਕੀਤਾ ਤੇ ਸਖੀ ਵਨ ਸਟੋਪ ਸੈਂਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਸਹਾਰਾ ਦਿੱਤਾ ਗਿਆ | ਕੌਂਸਲਿੰਗ ਦੌਰਾਨ ਵੀ ਇਹ ਆਪਣਾ ਨਾਂਅ ਤੇ ਪਤਾ ਦੱਸਣ ਵਿੱਚ ਅਸਮੱਰਥ ਹੈ | ਸੰਸਥਾ ਵਲੋਂ ਇਸ ਦੀ ਸੂਚਨਾ ਥਾਣਾ ਸਿਟੀ ਵਿਖੇ ਦਿੱਤੀ ਗਈ ਹੈ | ਛੇਤੀ ਹੀ ਇਸ ਔਰਤ ਨੂੰ ਸੰਸਥਾ ਦੁਆਰਾ ਕਿਤੇ ਆਸ਼ਰਮ ਵਿਚ ਸ਼ਿਫ਼ਟ ਕੀਤਾ ਜਾਵੇਗਾ |
ਪਿਛਲੀ ਖ਼ਬਰ ਲਖਵੀਰ ਸਿੰਘ ਉਦੇਕਰਨ ਦੀ ਪਲੇਠੀ ਪੁਸਤਕ 'ਫੁੱਲ ਮਖਾਣੇ' ਲੋਕ ਅਰਪਣ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਤੇ ਕੌਮੀ ਕਿਸਾਨ ਯੂਨੀਅਨ ਨੇ ਸੜਕ ਨੂੰ ਜਾਮ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।