ਲੰਬੀ, 7 ਨਵੰਬਰ (ਮੇਵਾ ਸਿੰਘ)-ਰੁਪਿੰਦਰ ਕੌਰ ਵਲੋਂ ਸਬ ਤਹਿਸੀਲ ਲੰਬੀ ਵਿਖੇ ਬਕਾਇਦਾ ਨਾਇਬ ਤਹਿਸੀਲਦਾਰ ਵਜੋਂ ਆਪਣਾ ਆਹੁਦਾ ਸੰਭਾਲ ਲਿਆ ਹੈ | ਅਹੁਦਾ ਸੰਭਾਲਣ ਸਮੇਂ ਸਬ ਤਹਿਸੀਲ ਲੰਬੀ ਦੇ ਸਮੂਹ ਸਟਾਫ਼ ਮੈਂਬਰਾਂ, ਸਬ ਤਹਿਸੀਲ ਵਿਚ ਕੰਮ ਕਰਦੇ ਐਡਵੋਕੇਟਾਂ ਤੇ ਵਸੀਕਾ ਨਵੀਸਾ ਨੇ ਨਾਇਬ ਤਹਿਸੀਲਦਾਰ ਲੰਬੀ ਨੂੰ ਜੀ ਆਇਆ ਕਹਿੰਦਿਆਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਇਸ ਤੋਂ ਪਹਿਲਾ ਸਬ ਤਹਿਸੀਲ ਲੰਬੀ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਗੁਰਦੀਪ ਸਿੰਘ ਨਾਇਬ ਤਹਿਸੀਲਦਾਰ 31 ਅਕਤੂਬਰ 2025 ਨੂੰ ਆਪਣੀ ਡਿਊਟੀ ਤੋਂ ਸੇਵਾ ਮੁਕਤ ਹੋ ਗਏ ਸਨ | ਇਸ ਮੌਕੇ ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਸਬ ਤਹਿਸੀਲ ਲੰਬੀ ਵਿਖੇ ਇਲਾਕਾ ਨਿਵਾਸੀਆਂ ਨੂੰ ਆਪਣੇ ਕਾਗ਼ਜ਼ੀ ਦਸਤਾਵੇਜ਼ਾਂ ਦਾ ਕੰਮ ਕਰਵਾਉਣ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਜੇਕਰ ਦਸਤਾਵੇਜ਼ਾਂ ਸੰਬੰਧੀ ਕੋਈ ਮੁਸ਼ਕਿਲ ਹੋਵੇ ਤਾਂ ਉਨ੍ਹਾਂ ਨੂੰ ਦਫ਼ਤਰੀ ਸਮੇਂ ਮਿਲਿਆ ਜਾ ਸਕਦਾ ਹੈ | ਇਸ ਦੇ ਨਾਲ ਹੀ ਉਨ੍ਹਾਂ ਦਫ਼ਤਰੀ ਸਟਾਫ਼, ਸਮੂਹ ਵਕੀਲਾਂ ਤੇ ਵਸੀਕਾ ਨਵੀਸਾਂ ਤੋਂ ਦਸਤਾਵੇਜ਼ਾਂ ਦਾ ਕੰਮ ਕਰਵਾਉਣ ਸੰਬੰਧੀ ਸਹਿਯੋਗ ਦੀ ਅਪੀਲ ਕੀਤੀ | ਇਸ ਮੌਕੇ ਦਫ਼ਤਰੀ ਸਟਾਫ਼ ਵਿਚ ਚੇਤ ਰਾਮ ਰੀਡਰ, ਜਸਵਿੰਦਰ ਸਿੰਘ, ਬਲਜੀਤ ਸਿੰਘ ਭੰਗੂ, ਅਰਫਾਨ ਖਾਨ, ਮਨੀਸ਼ ਸ਼ੈਰੀ ਤੋਂ ਇਲਾਵਾ ਐਡਵੋਕੇਟ ਸੁਰਜੀਤ ਸਿੰਘ, ਗੁਰਮੇਲ ਸਿੰਘ, ਸੁਰਿੰਦਰ ਸਿੰਘ, ਹਰਦੇਵ ਸਿੰਘ ਬੀ.ਏ., ਸੁਰਿੰਦਰ ਕੁਮਾਰ ਗੋਇਲ ਆਦਿ ਮੌਜੂਦ ਸਨ |