14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਕੈਬਨਿਟ ਮੰਤਰੀ ਖੁੱਡੀਆਂ ਨੇ ਗੜਿਆਂ ਤੇ ਬਾਰਿਸ਼ ਨਾਲ ਹੋਏ ਫ਼ਸਲ ਦੇ ਨੁਕਸਾਨ ਦਾ ਜਾਇਜ਼ਾ ਲਿਆ

ਅਜੀਤ ਡੈਸਕ 06-11-2025
ਲੰਬੀ, 5 ਨਵੰਬਰ (ਮੇਵਾ ਸਿੰਘ)-ਬੀਤੇ ਕੱਲ ਬਾਅਦ ਦੁਪਹਿਰ ਅਚਾਨਕ ਹੋਈ ਬਾਰਿਸ਼ ਦੇ ਨਾਲ ਨਾਲ ਕਰੀਬ 10-15 ਮਿੰਟ ਪਏ ਗੜਿਆਂ ਕਾਰਨ ਵੱਖ ਵੱਖ ਪਿੰਡਾਂ ਅਬੁੱਲਖੁਰਾਣਾ, ਬੁਰਜ ਸਿੱਧਵਾਂ ਦਾ ਕਰੀਬ ਛਾਂਪਿਆਂਵਾਲੀ, ਡੱਬਵਾਲੀ ਢਾਬ ਤੇ ਕਰਮਗੜ੍ਹ ਪਿੰਡਾਂ ਵਿਚ ਕਰੀਬ 60 ਤੋਂ 65 ਪ੍ਰਤੀਸ਼ਤ ਨੁਕਸਾਨ ਹੋਣ ਦਾ ਅੰਦਾਜ਼ਾ ਹੈ | ਜਿਸ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਅੱਜ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ | ਕੈਬਨਿਟ ਮੰਤਰੀ ਨੇ ਕਿਹਾ ਕਿ ਬਾਰਿਸ਼ ਤੇ ਗੜਿਆਂ ਦੀ ਕੁਦਰਤੀ ਆਫ਼ਤ ਨਾਲ ਲਗਪਗ 2000 ਏਕੜ ਝੋਨੇ ਦੀ ਫ਼ਸਲ ਦਾ ਜ਼ਿਆਦਾ ਨੁਕਸਾਨ ਹੋ ਗਿਆ ਹੈ | ਇਸ ਲਈ ਉਹ ਅੱਜ ਐਸ.ਡੀ.ਐਮ ਮਲੋਟ ਅਤੇ ਤਹਿਸੀਲਦਾਰ ਮਲੋਟ ਨੂੰ ਨਾਲ ਲੈ ਕੇ ਉਨ੍ਹਾਂ ਵੱਖ ਵੱਖ ਪਿੰਡਾਂ ਵਿਚ ਹੋਏ ਫ਼ਸਲੀ ਨੁਕਸਾਨ ਦਾ ਜਾਇਜ਼ਾ ਲੈ ਕੇ ਆਏ ਹਨ | ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਵੀ ਫੋਨ ਕਰਕੇ ਆਖਿਆ ਹੈ ਕਿ ਕੁਦਰਤੀ ਆਫਤ ਨਾਲ ਹੋਏ ਇਸ ਨੁਕਸਾਨ ਦਾ ਮੁਆਵਜਾ ਜਲਦੀ ਕਿਸਾਨਾਂ ਨੂੰ ਦੇਣ ਲਈ ਸਬੰਧਿਤ ਪਟਵਾਰੀਆਂ ਨੂੰ ਹਦਾਇਤ ਕਰਕੇ ਹੋਏ ਖਰਾਬੇ ਦੀ ਗਿਰਦੌਰੀ ਜਲਦੀ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਦੇ ਫਸਲੀ ਨੁਕਸਾਨ ਦਾ ਮੁਆਵਜ਼ਾ ਬਣਾਉਣ ਵਿਚ ਦੇਰੀ ਨਾ ਹੋਵੇ | ਕੈਬਨਿਟ ਮੰਤਰੀ ਨੇ ਖਾਸਕਰ ਸਬੰਧਿਤ ਪਿੰਡਾਂ ਦੇ ਪਟਵਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਉਹ ਖਰਾਬੇ ਦੀ ਗਿਰਦੌਰੀ ਜਲਦੀ ਤੋਂ ਜਲਦੀ ਕਰਕੇ ਇਸ ਦੀ ਰਿਪੋਰਟ ਭੇਜਣ, ਇਸ ਕੰਮ ਵਿਚ ਬੇਵਜ੍ਹਾ ਦੇਰੀ ਨੂੰ ਕਿਸੇ ਵੀ ਹਾਲਤ ਵਿਚ ਬਰਦਾਸਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਖੇਤੀਬਾੜੀ ਵਿਭਾਗ, ਪਟਵਾਰੀਆਂ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੇ ਅਫ਼ਸਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਅਗਲੀ ਖ਼ਬਰ ਪ੍ਰਕਾਸ਼ ਪੁਰਬ 'ਤੇ ਸਪੀਕਰ ਸੰਧਵਾਂ ਨੇ ਵੱਖ-ਵੱਖ ਧਾਰਮਿਕ ਸਮਾਗਮਾਂ 'ਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।