20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਜੈਤੋ ਵਿਖੇ ਵੱਖ-ਵੱਖ ਪਾਰਟੀਆਂ ਦੇ ਕਈ ਆਗੂ ਭਾਜਪਾ 'ਚ ਹੋਏ ਸ਼ਾਮਿਲ

ਅਜੀਤ ਡੈਸਕ 01-09-2025
ਜੈਤੋ, 31 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਵਿਧਾਨ ਸਭਾ ਹਲਕਾ ਜੈਤੋ 'ਚ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਭਾਰੀ ਹੰੁਗਾਰਾ ਮਿਲਿਆ, ਜਦ ਨੌਜਾਵਨ ਭਾਜਪਾ ਆਗੂ ਡਾ. ਰਮਨਦੀਪ ਸਿੰਘ ਜੈਤੋ ਚੇਅਰਮੈਨ ਐਮ.ਐਸ.ਐਮ.ਈ. ਦੀ ਅਗਵਾਈ ਵਿਚ ਵੱਖ-ਵੱਖ ਪਾਰਟੀਆਂ ਦੇ ਮੋਹਤਬਰ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ | ਡਾ. ਰਮਨਦੀਪ ਸਿੰਘ ਜੈਤੋ ਚੇਅਰਮੈਨ ਦੇ ਗ੍ਰਹਿ ਵਿਖੇ ਕੁਲਵਿੰਦਰ ਸਿੰਘ ਖਾਲਸਾ, ਦਰਸ਼ਨ ਸਿੰਘ ਖੱਚੜਾਂ, ਲਖਵਿੰਦਰ ਸਿੰਘ ਲੱਖਾ, ਚਮਕੌਰ ਸਿੰਘ, ਗੁਰਚਰਨ ਸਿੰਘ ਅਤੇ ਮੇਜਰ ਸਿੰਘ ਆਪਣੇ ਸਾਥੀਆਂ ਸਮੇਤ ਸੰਦੀਪ ਸ਼ਰਮਾ (ਟੋਨੀ), ਸਟੇਟ ਐਗਜ਼ੀਕਿਊਟਿਵ ਮੈਂਬਰ, ਜਸਪਾਲ ਪੰਜਗਰਾਈਾ, ਅਭੀ ਮਿੱਤਲ ਜਰਨਲ ਸਕੱਤਰ ਅਤੇ ਰਵਿੰਦਰ ਤਾਇਲ ਮੰਡਲ ਪ੍ਰਧਾਨ ਜੈਤੋ ਦੀ ਹਾਜ਼ਰੀ ਵਿਚ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵਿਚ ਸ਼ਾਮਿਲ ਹੋਏ | ਜਿਨ੍ਹਾਂ ਦਾ ਭਾਜਪਾ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਡਾ. ਰਮਨਦੀਪ ਸਿੰਘ ਜੈਤੋ ਨੇ ਕਿਹਾ ਕਿ ਪੰਜਾਬ 'ਚ ਭਾਰਤੀ ਭਾਰਤੀ ਜਨਤਾ ਪਾਰਟੀ ਦੀ ਦਿਨ-ਬ-ਦਿਨ ਲੋਕਾਂ 'ਚ ਹਰਮਨ ਪਿਆਰਤਾ ਵੱਧ ਰਹੀ ਹੈ, ਜਿਸ ਨਾਲ ਪਾਰਟੀ ਦੀ ਨੀਂਹ ਹੋਰ ਵੀ ਮਜ਼ਬੂਤ ਹੋ ਰਹੀ ਹੈ | ਪਾਰਟੀ ਦਾ ਮੁੱਖ ਉਦੇਸ਼ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾਉਣਾ ਅਤੇ ਵਿਕਾਸ ਦੇ ਨਵੇਂ ਦਰਵਾਜ਼ੇ ਖੋਲ੍ਹਣਾ ਹੈ | ਸੰਦੀਪ ਸ਼ਰਮਾ (ਟੋਨੀ) ਨੇ ਕਿਹਾ ਕਿ ਇਨ੍ਹਾਂ ਵਰਕਰਾਂ ਦੀ ਭਾਗੀਦਾਰੀ ਨਾਲ ਹਲਕਾ ਜੈਤੋ ਵਿਚ ਪਾਰਟੀ ਦੀ ਸਥਿਤੀ ਤੱਗੜੀ ਹੋਵੇਗੀ | ਇਸ ਮੌਕੇ ਸੀਨੀਅਰ ਆਗੂ ਡਾ. ਬਲਵਿੰਦਰ ਬਰਗਾੜੀ, ਗੁਰਮੀਤ ਰਾਮੇਆਣਾ, ਸ਼ੰਟੀ ਸ਼ਰਮਾ, ਗੁਰਪ੍ਰੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਪਾਲਾ ਸਿੰਘ ਖੱਚੜਾਂ, ਲਵਪ੍ਰੀਤ ਸਿੰਘ ਅਤੇ ਹੀਰਾ ਜਵੰਦਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਰਿਸ਼ ਪੈਣ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿਗੀ ਅਗਲੀ ਖ਼ਬਰ ਸਰਕਾਰ ਅਧਿਆਪਕਾਂ 'ਤੇ ਦਰਜ ਕੀਤੇ ਨਾਜਾਇਜ਼ ਪੁਲਿਸ ਕੇਸ ਤੁਰੰਤ ਰੱਦ ਕਰੇ-ਡੀ. ਟੀ. ਐਫ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।