30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਲਾਈਨਜ਼ ਕਲੱਬ (ਦੀ ਰੇਡੀਐਂਟ) ਨੇ ਸਕੂਲ ਵਿਚ ਬੂਟੇ ਲਗਾਏ <br/>

ਅਜੀਤ ਡੈਸਕ 19-07-2025
ਮਲੋਟ, 18 ਜੁਲਾਈ (ਪਾਟਿਲ)-ਲਾਈਨਜ਼ ਕਲੱਬ ਮਲੋਟ (ਦੀ ਰੇਡੀਐਂਟ) ਨੇ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਬੂਟੇ ਲਗਾਏ ਗਏ | ਜਾਣਕਾਰੀ ਦਿੰਦਿਆਂ ਪ੍ਰਾਜੈਕਟ ਚੇਅਰਮੈਨ ਅਨਿਲ ਡਾਵਰ ਤੇ ਸਕੱਤਰ ਬਲਜੀਤ ਭੁੱਲਰ ਨੇ ਦੱਸਿਆ ਕਿ ਕਲੱਬ ਵਲੋਂ ਹਰੇਕ ਸਾਲ ਦੀ ਤਰ੍ਹਾਂ ਆਪਣੇ ਵਣ ਮਹਾਂਉਤਸਵ ਪ੍ਰਾਜੈਕਟ ਦੀ ਸ਼ੁਰੂਆਤ ਕਰਦਿਆਂ ਅੱਜ ਪਹਿਲੇ ਗੇੜ 'ਚ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ 50 ਛਾਂਦਾਰ ਬੂਟੇ ਲਗਾਏ ਗਏ, ਜਿਸ ਦੀ ਸ਼ੂਰੁਆਤ ਪਿ੍ੰਸੀਪਲ ਫਾਦਰ ਬਿਨੋ, ਮੈਨੇਜਰ ਫਾਦਰ ਮੋਬਿਨ ਵਲੋਂ ਕਲੱਬ ਮੈਂਬਰਾਂ ਨਾਲ ਮਿਲ ਕੇ ਸਾਂਝੇ ਤੌਰ 'ਤੇ ਕੀਤੀ ਗਈ | ਪ੍ਰਧਾਨ ਵਰਿੰਦਰ ਬਾਂਸਲ ਨੇ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ | ਚਾਰਟਰ ਪ੍ਰੈਜੀਡੈਂਟ ਮੁਨੀਸ਼ ਗਗਨੇਜਾ ਨੇ ਦੱਸਿਆ ਕਿ ਪਿਛਲੇ ਸਾਲਾਂ 'ਚ ਵੀ ਕਲੱਬ ਵਲੋਂ ਸ਼ਹਿਰ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਸਕੂਲਾਂ 'ਚ ਹਜ਼ਾਰਾਂ ਬੂਟੇ ਲਗਾਏ ਗਏ ਹਨ | ਇਸ ਮੌਕੇ ਕਲੱਬ ਮੈਂਬਰ ਹਰਜਿੰਦਰ ਪਾਲ ਸਿੰਘ ਮੱਕੜ, ਡਾ. ਵਿਸ਼ਾਲ ਵਧਵਾ, ਅਸ਼ਵਨੀ ਮੱਕੜ, ਸੰਜੂ ਕਮਰਾ, ਪਰਵਿੰਦਰ ਸਿੰਘ ਮੋਂਗਾ, ਡਾ. ਮੋਹਨਜੀਤ ਤਨੇਜਾ ਅਤੇ ਬੱਬੂ ਸੋਨੀ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ 'ਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਸੂਬਾ ਸਰਕਾਰ ਵਚਨਬੱਧ-ਗੁਰਮੀਤ ਸਿੰਘ ਖੁੱਡੀਆਂ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਕੰਸਟੀਚੂਐਂਟ ਕਾਲਜ ਸਿੱਖਵਾਲਾ ਵਿਖੇ ਬੀ. ਏ. ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।