30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਮਿਡ-ਡੇ-ਮੀਲ ਸਕੀਮ ਅਧੀਨ ਕੁੱਕ ਕਮ ਹੈਲਪਰ ਦੀ ਵਰਕਸ਼ਾਪ ਮੁਕੰਮਲ <br/>

ਅਜੀਤ ਡੈਸਕ 19-07-2025
ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਮਿਡ-ਡੇ-ਮੀਲ ਸਕੀਮ ਅਧੀਨ ਕੁੱਕ ਕਮ ਹੈਲਪਰ ਦੀ ਵਰਕਸ਼ਾਪ ਮੁਕੰਮਲ ਯਾਦਵਿੰਦਰ ਸਿੰਘ ਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਦੇ ਦਿਸ਼ਾ-ਨਿਰਦੇਸ਼ ਤੇ ਰਾਹੁਲ ਬਖ਼ਸ਼ੀ ਜ਼ਿਲ੍ਹਾ ਲੇਖਾਕਾਰ ਦੀ ਸਰਪ੍ਰਸਤੀ ਤੇ ਹਰਜਿੰਦਰ ਸਿੰਘ ਵੋਕੇਸ਼ਨਲ ਮਾਸਟਰ ਕਮ ਨੋਡਲ ਅਫ਼ਸਰ ਦੀ ਦੇਖ-ਰੇਖ ਹੇਠ ਮੁਕੰਮਲ ਹੋਈ | ਯਾਦਵਿੰਦਰ ਸਿੰਘ ਮਾਨ ਡੀ. ਈ. ਓ. ਤੇ ਰਾਹੁਲ ਬਖਸ਼ੀ ਵਲੋਂ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਟ੍ਰੇਨਿੰਗ 'ਚ ਸ਼ਿਰਕਤ ਕੀਤੀ ਗਈ ਅਤੇ ਟ੍ਰੇਨਿੰਗ 'ਚ ਭਾਗ ਲੈ ਰਹੇ ਕੁੱਕ ਕਮ ਹੈਲਪਰਾਂ ਨੂੰ ਮਿਡ-ਡੇ-ਮੀਲ ਖਾਣੇ ਵਿਚ ਕੁਆਲਿਟੀ ਬਿਹਤਰ ਕਰਨ ਲਈ ਪ੍ਰੇਰਿਤ ਕੀਤਾ | ਯਾਦਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁੱਖ ਦਫ਼ਤਰ ਤੋਂ ਮਿਲੀ ਹਦਾਇਤ ਅਨੁਸਾਰ ਇਹ ਵਰਕਸ਼ਾਪ ਸਿੱਖਿਆ ਵਿਭਾਗ ਅਧੀਨ ਆਉਂਦੇ 6 ਬਲਾਕਾਂ ਵਿਚ ਤਾਇਨਾਤ ਕੁੱਕ ਕਮ ਹੈਲਪਰ ਨੂੰ ਦਿੱਤੀ ਗਈ ਸੀ | ਇਹ ਟ੍ਰੇਨਿੰਗ ਪਹਿਲਾਂ ਵਿੱਤੀ ਸਾਲ 2024-25 'ਚ ਦਿੱਤੀ ਗਈ ਸੀ, ਹੁਣ ਜੋ ਕੁੱਕ ਕਮ ਹੈਲਪਰ ਦੀ ਨਿਯੁਕਤੀ 1 ਅਗਸਤ 2024 ਤੋਂ ਬਾਅਦ ਹੋਈ ਹੈ ਤੇ ਉਹ ਰਹਿੰਦੇ ਸਨ, ਕੁੱਕ ਕਮ ਹੈਲਪਰ ਨੂੰ ਟੇ੍ਰਨਿੰਗ ਦਿੱਤੀ ਜਾ ਚੁੱਕੀ ਹੈ | ਇਹ ਟੇ੍ਰਨਿੰਗ ਰਮਨਦੀਪ ਮਲੋਟ, ਪਿ੍ਯੰਕਾ ਗਿੱਦੜਬਾਹਾ, ਸ਼ਮਨਦੀਪ ਕੌਰ ਹੁਸਨਰ ਤੇ ਸੁਪਿੰਦਰ ਕੌਰ ਅਬੁੱਲਖੁਰਾਣਾ ਹੋਮ ਸਾਇੰਸ ਅਧਿਆਪਕਾਂ ਵਲੋਂ ਦਿੱਤੀ ਗਈ ਹੈ | ਵਰਕਸ਼ਾਪ 'ਚ ਅਮਨਦੀਪ ਕੌਰ ਡਾਟਾ ਐਂਟਰੀ ਆਪ੍ਰੇਟਰ, ਟਿੰਕੂ ਬਾਲਾ, ਸੰਦੀਪ ਕੁਮਾਰ ਸਹਾਇਕ ਬਲਾਕ ਮੈਨੇਜਰ, ਚੇਤਨ ਸ਼ਰਮਾ ਲੇਖਾਕਾਰ ਨੇ ਪੂਰਨ ਸਹਿਯੋਗ ਦਿੱਤਾ ਹੈ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਕੰਸਟੀਚੂਐਂਟ ਕਾਲਜ ਸਿੱਖਵਾਲਾ ਵਿਖੇ ਬੀ. ਏ. ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਅਧਿਆਪਕਾਂ ਦਾ ਦੋ ਰੋਜ਼ਾ ਜਾਗਰੂਕਤਾ ਸੈਮੀਨਾਰ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।