30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਰਕਾਰੀ ਪ੍ਰਾਇਮਰੀ ਸਕੂਲ ਧੌਲਾ ਕਿੰਗਰਾ ਦੀ ਪ੍ਰਬੰਧਕੀ ਕਮੇਟੀ ਦੀ ਚੋਣ <br/>

ਅਜੀਤ ਡੈਸਕ 19-07-2025
ਲੰਬੀ, 18 ਜੁਲਾਈ (ਮੇਵਾ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਧੌਲਾ ਕਿੰਗਰਾ 'ਚ ਸਿੱਖਿਆ ਸਮੁਦਾਇ ਬੈਠਕ ਹੋਈ, ਜਿਸ 'ਚ ਸਕੂਲ ਦੀ ਪ੍ਰਬੰਧਕੀ ਕਮੇਟੀ ਚੁਣੀ ਗਈ | ਕਮੇਟੀ ਦੀ ਚੋਣ 'ਚ ਗੁਰਬਿੰਦਰ ਸਿੰਘ ਨੂੰ ਚੇਅਰਮੈਨ ਤੇ ਰਮਨਦੀਪ ਕੌਰ ਨੂੰ ਉਪ ਚੇਅਰਮੈਨ ਚੁਣਿਆ ਗਿਆ | ਮੁੱਖ ਅਧਿਆਪਕ ਸਤਪਾਲ ਸਿੰਘ ਗਿੱਲ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਮੁਤਾਬਕ ਚੋਣ ਕਰਦਿਆਂ ਚੇਅਰਮੈਨ ਤੇ ਉਪ ਚੇਅਰਮੈਨ ਤੋਂ ਇਲਾਵਾ ਸੰਦੀਪ ਸਿੰਘ, ਹਰਮਨ ਕੌਰ, ਸੋਮਾ ਕੌਰ, ਗਗਨਦੀਪ ਕੌਰ, ਗੁਰਪਿਆਰ ਸਿੰਘ, ਅਮਨਦੀਪ ਕੌਰ, ਸਰਬਜੀਤ ਕੌਰ, ਪੂਜਾ, ਸੰਦੀਪ ਕੌਰ, ਕਿਰਨ ਕੌਰ ਮੈਂਬਰ ਚੁਣੇ ਗਏ | ਰੁਪਿੰਦਰ ਕੌਰ ਬਤੌਰ ਸਕੂਲ ਅਧਿਆਪਕ ਮੈਂਬਰ, ਸਤਪਾਲ ਸਿੰਘ ਗਿੱਲ ਸਕੱਤਰ, ਜਗਦੇਵ ਸਿੰਘ ਸਰਪੰਚ ਬਤੌਰ ਜਨਤਕ ਪ੍ਰਤੀਨਿਧ ਮੈਂਬਰ ਤੇ ਰਾਜਦੀਪ ਸਿੰਘ (ਬਲਾਕ ਪ੍ਰਧਾਨ ਲੰਬੀ) ਸਿੱਖਿਆ ਸੇਵੀ ਦੇ ਤੌਰ 'ਤੇ ਚੁਣੇ ਗਏ | ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਮੌਜੂਦਾ ਸਰਪੰਚ ਰਜਿੰਦਰਪਾਲ ਕੌਰ ਅਤੇ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸੀ. ਐੱਸ. ਸੀ. ਅਕੈਡਮੀ ਦੁਆਰਾ ਜ਼ਿਲ੍ਹੇ ਅੰਦਰ ਸੇਵਾਵਾਂ ਜਾਰੀ-ਸੰਧੂ <br/> ਅਗਲੀ ਖ਼ਬਰ ਦੇਸ਼ ਭਗਤ ਗਲੋਬਲ ਸਕੂਲ ਵਿਖੇ ਕਵਿਤਾ ਗਾਇਨ ਤੇ ਸਵੈ ਜਾਣ ਪਹਿਚਾਣ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।