02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪ੍ਰਧਾਨ ਤੇ ਕੌਂਸਲਰਾਂ ਦਰਮਿਆਨ ਚਲਦੀ ਘੈਂਸ-ਘੈਂਸ ਇਕ ਵਾਰ ਹੋਈ ਸਮਾਪਤ

ਅਜੀਤ ਡੈਸਕ 18-07-2025
ਕੋਟਕਪੂਰਾ, 17 ਜੁਲਾਈ (ਮੋਹਰ ਸਿੰਘ ਗਿੱਲ)-ਸਥਾਨਕ ਨਗਰ ਕੌਂਸਲ ਦੇ ਦਫ਼ਤਰ 'ਚ ਹੋਈ ਮੀਟਿੰਗ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਤੇ ਉਸ ਦੇ ਸਾਥੀ ਕੌਂਸਲਰਾਂ ਦਾ ਦੂਜੇ ਧੜੇ ਦੇ ਕੌਂਸਲਰਾਂ ਦਰਮਿਆਨ ਪਿਛਲੇ ਕੁਝ ਦਿਨਾਂ ਤੋਂ ਚੱਲਦਾ ਵਿਵਾਦ ਇਕ ਵਾਰ ਤਾਂ ਜਾਪਦਾ ਹੈ ਜਿਵੇਂ ਖ਼ਤਮ ਹੋ ਗਿਆ, ਪਰ ਦੋਵਾਂ ਧਿਰਾਂ ਵਲੋਂ ਇਕ ਦੂਜੇ ਖ਼ਿਲਾਫ਼ ਦੂਸ਼ਣਬਾਜੀ ਦਾ ਦੌਰ ਅਜੇ ਵੀ ਜਾਰੀ ਹੈ | ਪ੍ਰਧਾਨ ਧੜੇ ਨਾਲ ਸੰਬੰਧਿਤ ਸੀਨੀਅਰ ਕੌਂਸਲਰ ਟੀਪੂ ਦਿਉੜਾ ਤੇ ਸੀਨੀਅਰ ਕਾਂਗਰਸੀ ਆਗੂ ਕੁੱਕੀ ਚੋਪੜਾ ਨੇ ਨਗਰ ਕੌਂਸਲ ਵਲੋਂ ਹੁਣ ਤੱਕ ਕਰਵਾਏ ਵਿਕਾਸ ਕਾਰਜਾਂ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਵਿਰੋਧੀ ਕੌਂਸਲਰਾਂ ਨੇ ਵੀ ਇਸ ਪ੍ਰਤੀ ਸਹਿਮਤੀ ਪ੍ਰਗਟਾਈ ਹੈ | ਨਗਰ ਕੌਂਸਲਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਆਖਿਆ ਕਿ ਜੇਕਰ ਸ਼ਹਿਰ ਵਾਸੀ ਕੂੜਾ ਕਚਰਾ ਤੇ ਫਾਲਤੂ ਸਾਮਾਨ ਨਾਲੀ-ਨਾਲਿਆਂ ਵਿਚ ਸੁੱਟਣ ਦੀ ਬਜਾਏ ਆਪੋ ਆਪਣੇ ਘਰਾਂ ਵਿਚ ਲੱਗੇ ਡਸਟਬਿਨ ਜਾਂ ਕੂੜਾ ਚੁੱਕਣ ਲਈ ਆਉਂਦੇ ਵਾਹਨਾਂ ਵਿਚ ਸੁੱਟਣ ਤਾਂ ਸਾਰੀ ਸਮੱਸਿਆ ਹੱਲ ਹੋ ਸਕਦੀ ਹੈ | ਉਨ੍ਹਾਂ ਆਖਿਆ ਕਿ ਗ਼ੰਦੇ ਪਾਣੀ ਸਮੇਤ ਬਾਰਸ਼ ਦਾ ਪਾਣੀ ਦੀ ਨਿਕਾਸੀ ਤੇ ਸੀਵਰੇਜ ਦੀ ਸਮੱਸਿਆ ਨੂੰ ਜਲਦੀ ਦੂਰ ਕਰ ਦਿੱਤਾ ਜਾਵੇਗਾ | ਓਧਰ ਦੂਜੀ ਧਿਰ ਦੇ ਪ੍ਰਮੁੱਖ ਆਗੂ ਅਤੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਜੋਸ਼ੀ ਨੇ ਕਿਹਾ ਕਿ ਨਗਰ ਕੌਂਸਲ ਨੂੰ ਮਿਲਦੇ ਫੰਡਾਂ ਵਿਚ ਹੋਈ ਘਪਲੇਬਾਜ਼ੀ ਦੀ ਵਿਜੀਲੈਂਸ ਜਾਂਚ ਕਰਵਾਉਣ ਨਾਲ ਅਸਲੀਅਤ ਸਾਹਮਣੇ ਆ ਸਕਦੀ ਹੈ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨਰਾਜ਼ ਕੌਂਸਲਰਾਂ ਵਲੋਂ ਨਗਰ ਕੌਂਸਲ ਦਫ਼ਤਰ ਨੂੰ ਜਿੰਦਰਾ ਮਾਰ ਕੇ ਪ੍ਰਧਾਨ ਵਿਰੁੱਧ ਰੋਸ ਵਿਖਾਵਾ ਕਰਨ ਉਪਰੰਤ ਦੋਵੇਂ ਧੜੇ ਆਹਮੋ ਸਾਹਮਣੇ ਆ ਗਏ ਸਨ ਤੇ ਮਾਮਲਾ ਤਣਾਅਪੂਰਨ ਬਣ ਗਿਆ ਸੀ |
ਪਿਛਲੀ ਖ਼ਬਰ ਆਫ਼ਤ ਬਣ ਕੇ ਆਈ ਦੋ ਪਰਿਵਾਰਾਂ ਲਈ ਬਾਰਿਸ਼, ਘਰਾਂ ਦੀਆਂ ਛੱਤਾਂ ਡਿੱਗੀਆਂ <br/> ਅਗਲੀ ਖ਼ਬਰ ਮਿੱਟੀ ਨਾਲ ਭਰੇ ਛੱਪੜਾਂ ਕਰਕੇ ਪਿੰਡਾਂ 'ਚ ਵੱਡੀ ਸਮੱਸਿਆ ਬਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।