15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਮਲੋਟ ਵਿਖੇ ਮੋਬਾਈਲਾਂ ਦੀ ਦੁਕਾਨ 'ਤੇ ਚੋਰੀ

ਅਜੀਤ ਡੈਸਕ 17-07-2025
ਮਲੋਟ, 16 ਜੁਲਾਈ (ਅਜਮੇਰ ਸਿੰਘ ਬਰਾੜ)-ਮਲੋਟ ਵਿਚ ਦਸ ਕੁ ਦਿਨ ਪਹਿਲਾਂ ਹੀ ਇੰਦਰਾ ਰੋਡ 'ਤੇ ਇਕ ਸੁਨਿਆਰੇ ਦੀ ਦੁਕਾਨ ਵਿਚੋਂ ਚੋਰੀ ਹੋਈ ਸੀ ਅਤੇ ਬੀਤੀ ਰਾਤ ਉਸ ਦੇ ਨਾਲ ਦੀ ਦੁਕਾਨ ਵਿਚੋਂ 2 ਲੱਖ ਤੋਂ ਵੱਧ ਰੁਪਏ ਦੀ ਕੀਮਤ ਦੇ ਮੋਬਾਈਲ ਚੋਰੀ ਹੋ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਕੁਮਾਰ ਨੇ ਦੱਸਿਆ ਕਿ ਉਸ ਦੇ ਭਰਾ ਅਜੀਤ ਕੁਮਾਰ ਦੀ ਦੁਕਾਨ ਇੰਦਰਾ ਰੋਡ 'ਤੇ ਸਥਿਤ ਹੈ ਅਤੇ ਉਸ ਦੇ ਭਰਾ ਨੂੰ ਕੈਂਸਰ ਹੋਇਆ ਹੈ ਤੇ ਅੱਠ ਮਹੀਨਿਆਂ ਤੋਂ ਦੁਕਾਨ 'ਤੇ ਨਹੀਂ ਆ ਰਿਹਾ, ਪਰ ਉਹ ਕਿਵੇਂ ਨਾ ਕਿਵੇਂ ਦੁਕਾਨਦਾਰੀ ਚਲਾ ਰਹੇ ਹਨ | ਉਨ੍ਹਾਂ ਦੱਸਿਆ ਕਿ ਉਹ ਬੀਤੇ ਕੱਲ੍ਹ ਦਿਨੇ ਹੀ ਸਾਰਾ ਮਾਲ ਸੈੱਟ ਕਰਕੇ ਗਏ ਸਨ ਕਿ ਬੀਤੇ ਰਾਤ ਤਿੰਨ ਚੋਰ ਆਏ ਤੇ ਦੁਕਾਨ ਵਿਚ ਪਏ ਪੁਰਾਣੇ ਮੋਬਾਈਲਾਂ ਤੋਂ ਇਲਾਵਾ ਅਸੈਸਰੀ ਵੀ ਲੈ ਗਏ | ਸੁਰਜੀਤ ਕੁਮਾਰ ਨੇ ਦੱਸਿਆ ਕਿ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਆ ਗਈ ਹੈ ਕਿ ਕਿਸ ਤਰ੍ਹਾਂ ਦੁਕਾਨ ਦੇ ਪਿੱਛੇ ਲੱਗਦੀ ਰੇਲਵੇ ਵਿਭਾਗ ਦੀ ਕੰਧ ਟੱਪ ਕੇ ਅਤੇ ਗਰਿੱਲਾਂ ਲੰਘ ਕੇ ਤਿੰਨ ਚੋਰ ਉਨ੍ਹਾਂ ਦੀ ਦੁਕਾਨ ਵਿਚ ਜਿੰਦਰੇ ਭੰਨ ਕੇ ਅੰਦਰ ਵੜੇ ਅਤੇ ਫ਼ਿਰ ਉਨ੍ਹਾਂ ਨੇ ਇੱਥੇ ਪਏ ਮੋਬਾਈਲ ਆਦਿ ਚੋਰੀ ਕਰਕੇ ਲੈ ਗਏ | ਸੁਰਜੀਤ ਕੁਮਾਰ ਨੇ ਦੱਸਿਆ ਕਿ ਚੋਰਾਂ ਦੇ ਮੂੰਹ ਬੰਨੇ੍ਹ ਹੋਏ ਸਨ ਅਤੇ ਉਨ੍ਹਾਂ ਦੀ ਪਛਾਣ ਨਹੀਂ ਹੋ ਰਹੀ | ਉਨ੍ਹਾਂ ਦੱਸਿਆ ਕਿ ਇੱਥੇ ਕੋਈ ਦੁਕਾਨ 'ਤੇ ਪੱਕਾ ਚੌਂਕੀਦਾਰ ਨਹੀਂ ਹੈ ਅਤੇ ਦਸ ਕੁ ਦਿਨ ਹੀ ਹੋਏ ਹਨ ਕਿ ਉਨ੍ਹਾਂ ਦੇ ਨਾਲ ਹੀ ਪ੍ਰਵੀਨ ਜਵੈਲਰ 'ਤੇ ਚੋਰੀ ਹੋ ਗਈ ਸੀ | ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਫ਼ੜ੍ਹ ਕੇ ਉਨ੍ਹਾਂ ਦਾ ਸਾਰਾ ਸਾਮਾਨ ਦਿਵਾਇਆ ਜਾਵੇ | ਉਧਰ ਥਾਣਾ ਸਿਟੀ ਮਲੋਟ ਦੀ ਪੁਲਿਸ ਇਸ ਦੁਕਾਨ 'ਤੇ ਹੋਈ ਚੋਰੀ ਦੀ ਪੜਤਾਲ ਕਰ ਰਹੀ ਹੈ |
ਪਿਛਲੀ ਖ਼ਬਰ ਅਥਲੈਟਿਕਸ ਮੁਕਾਬਲੇ 'ਚ ਵਿਜ਼ਡਮ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਅਗਲੀ ਖ਼ਬਰ ਪਾਵਰਕਾਮ ਬਰੀਵਾਲਾ/ਸਰਾਏਨਾਗਾ ਦੀ ਖ਼ਸਤਾ ਹਾਲਤ ਇਮਾਰਤ 'ਚ ਨਹੀਂ ਬੈਠਣਗੇ ਕਰਮਚਾਰੀ ਕੁਝ ਦਿਨ ਪਹਿਲਾਂ ਐੱਮ. ਐੱਸ. ਯੂ. ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।