15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸ਼ਹੀਦ ਊਧਮ ਸਿੰਘ ਚੈਰੀਟੇਬਲ ਫਾਊਾਡੇਸ਼ਨ ਦੀ ਮੀਟਿੰਗ ਹੋਈ

ਅਜੀਤ ਡੈਸਕ 17-07-2025
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ਼ਹੀਦ ਊਧਮ ਸਿੰਘ ਚੈਰੀਟੇਬਲ ਫਾਊਾਡੇਸ਼ਨ (ਰਜਿ.) ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਪ੍ਰਧਾਨ ਹਰੀ ਚੰਦ ਥਿੰਦ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਫਾਊਾਡੇਸ਼ਨ ਦੇ ਟਰੱਸਟੀ ਸਾਹਿਬਾਨ ਨੇ ਹਿੱਸਾ ਲਿਆ | ਇਸ ਮੌਕੇ ਸਥਾਨਕ ਬੂੜਾ ਗੁੱਜਰ ਰੋਡ ਉੱਤੇ ਕੂੜੇ ਦੇ ਡੰਪ ਜਿੱਥੇ ਕਿ ਲੋਕ ਵੱਡੀ ਮਾਤਰਾ ਵਿਚ ਕੂੜਾ ਸੁੱਟਦੇ ਹਨ, ਨਾਲ ਆ ਰਹੀ ਪ੍ਰੇਸ਼ਾਨੀ 'ਤੇ ਵਿਚਾਰ ਕੀਤਾ ਗਿਆ | ਬੁਲਾਰਿਆਂ ਨੇ ਕਿਹਾ ਕਿ ਆਸਪਾਸ ਗੰਦਗੀ ਦੀ ਬਦਬੂ ਫ਼ੈਲਣ ਨਾਲ ਬਿਮਾਰੀਆਂ ਦਾ ਡਰ ਬਣਿਆ ਹੋਇਆ ਹੈ | ਇਸ ਕੂੜੇ ਦੇ ਢੇਰਾਂ ਨੂੰ ਚੁਕਵਾਉਣ ਤੇ ਸਾਫ਼-ਸਫ਼ਾਈ ਕਰਵਾਉਣ ਲਈ ਗਾਂਧੀ ਨਗਰ ਸੁਧਾਰ ਕਮੇਟੀ ਨਾਲ ਤਾਲਮੇਲ ਕਰਕੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਤੋਂ ਇਲਾਵਾ ਸਥਾਨਕ ਬੂੜਾ ਗੁੱਜਰ ਰੋਡ ਰੇਲਵੇ ਫਾਟਕ ਜੋ ਕਿ ਦਿਨ ਵਿਚ ਕਈ ਘੰਟੇ ਬੰਦ ਰਹਿੰਦਾ ਹੈ, ਜਿਸ ਦੇ ਨਾਲ ਫਾਟਕ ਤੋਂ ਪਾਰ ਵਾਲੀ ਆਬਾਦੀ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਤੋਂ ਇਲਾਵਾ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਬਹੁਤ ਸਮੱਸਿਆਵਾਂ ਆਉਂਦੀਆਂ ਹਨ ਅਤੇ ਸਕੂਲ ਜਾਣ ਤੋਂ ਵੀ ਬੱਚੇ ਲੇਟ ਹੁੰਦੇ ਹਨ ਤੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ | ਇੱਥੇ ਰੇਲਵੇ ਅੰਡਰਬਿ੍ਜ ਬਣਾਉਣ ਦੀ ਮੰਗ ਉਠਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਤੋਂ ਇਲਾਵਾ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਫ਼ੈਸਲਾ ਕੀਤਾ ਗਿਆ | ਇਸ ਤੋਂ ਇਲਾਵਾ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਉਣ ਸੰਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਜਨਰਲ ਸਕੱਤਰ ਰਵਿੰਦਰ ਸਿੰਘ ਨੰਡਾ ਨੇ ਫਾਊਾਡੇਸ਼ਨ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦੀ ਦਿਵਸ 'ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ | ਇਸ ਮੌਕੇ ਓਮ ਪ੍ਰਕਾਸ਼ ਥਿੰਦ ਸਾਬਕਾ ਸੂਬਾ ਪ੍ਰਧਾਨ ਦਿ ਰੈਵਨਿਊ ਪਟਵਾਰ ਯੂਨੀਅਨ, ਸੁਰਿੰਦਰ ਪਾਲ ਸਿੰਘ ਥਿੰਦ ਰਿਟਾ. ਪਟਵਾਰੀ, ਸੁਰਿੰਦਰ ਸਿੰਘ ਛਿੰਦਾ ਸਾਬਕਾ ਕੌਂਸਲਰ, ਜਸਵਿੰਦਰ ਸਿੰਘ ਏ.ਆਰ.ਟੀ.ਓ., ਜਗਦੀਸ਼ ਸਿੰਘ ਬੱਟੀ ਖ਼ਜ਼ਾਨਚੀ, ਗੁਰਬਿੰਦਰ ਸਿੰਘ ਨੰਢਾ, ਅਨਹਦਜੋਤ ਸਿੰਘ ਨੰਢਾ, ਦਵਿੰਦਰ ਸਿੰਘ ਨੰਢਾ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਾਵਰਕਾਮ ਬਰੀਵਾਲਾ/ਸਰਾਏਨਾਗਾ ਦੀ ਖ਼ਸਤਾ ਹਾਲਤ ਇਮਾਰਤ 'ਚ ਨਹੀਂ ਬੈਠਣਗੇ ਕਰਮਚਾਰੀ ਕੁਝ ਦਿਨ ਪਹਿਲਾਂ ਐੱਮ. ਐੱਸ. ਯੂ. ਨ... ਅਗਲੀ ਖ਼ਬਰ ਪੰਚਾਂ ਦੀ ਉੱਪ ਚੋਣ ਨੂੰ ਨੇਪਰੇ ਚੜ੍ਹਾਉਣ ਲਈ ਕੀਤੇ ਜਾ ਰਹੇ ਹਨ ਪੁਖ਼ਤਾ ਪ੍ਰਬੰਧ-ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।