24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸ਼ਹਿਰ ਵਾਸੀਆਂ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ ਵੜਿੰਗ ਟੋਲ ਪਲਾਜ਼ਾ ਬੰਦ ਕਰਵਾਉਣ ਦੀ ਮੰਗ

ਅਜੀਤ ਡੈਸਕ 16-07-2025
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)-ਭਾਜਪਾ ਦੇ ਸਪੋਕਸਪਰਸਨ ਮਿੰਕਲ ਬਜਾਜ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਮਿੰਨੀ ਸਕੱਤਰੇਤ ਵਿਖੇ ਪਹੁੰਚ ਕੇ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਦੌਰਾਨ ਇਸ ਟੋਲ ਪਲਾਜੇ ਨੂੰ ਗ਼ੈਰ ਕਾਨੂੰਨੀ ਦੱਸਦਿਆਂ ਪ੍ਰਸ਼ਾਸਨ ਤੋਂ ਇਸ ਦੇ ਲੀਗਲ ਹੋਣ ਦੇ ਸਬੂਤ ਮੰਗੇ ਗਏ ਅਤੇ ਨਾਲ ਹੀ ਚਿਤਾਵਨੀ ਦਿੱਤੀ ਗਈ ਕਿ ਜੇਕਰ ਇਹ ਟੋਲ ਪਲਾਜਾ ਨਿਯਮਾਂ 'ਤੇ ਖਰ੍ਹਾ ਉਤਰਦਾ ਹੈ ਤਾਂ ਠੀਕ ਹੈ, ਨਹੀਂ ਤਾਂ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ | ਮਿੰਕਲ ਬਜਾਜ ਨੇ ਕਿਹਾ ਕਿ ਕਈ ਸਾਲਾਂ ਮਗਰੋਂ ਇਹ ਟੋਲ ਪਲਾਜਾ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ | ਜਦਕਿ ਇਹ ਟੋਲ ਪਲਾਜਾ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਜਾਰੀ ਸ਼ਰਤਾਂ ਪੂਰੀਆਂ ਨਹੀਂ ਕਰਦਾ | ਪਿੰਡ ਵੜਿੰਗ, ਸਰਾਏਨਾਗਾ, ਖਾਰਾ ਦੇ ਬੱਸ ਸਟੈਂਡ ਕੋਲ ਥੋੜ੍ਹੀ ਜਿਹੀ ਬਰਸਾਤ ਨਾਲ ਸੜਕਾਂ 'ਤੇ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਹੈ ਅਤੇ ਨਾ ਹੀ ਕੋਈ ਨਿਕਾਸੀ ਦਾ ਪ੍ਰਬੰਧ ਹੈ, ਜਿਸ ਕਾਰਨ ਰਾਹਗੀਰਾਂ ਨੂੰ ਟੋਲ ਦੇਣ ਦੇ ਉਪਰੰਤ ਵੀ ਕੋਈ ਟੋਲ ਰੋਡ ਸਹੂਲਤ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਪੁਲ ਦੀ ਉਸਾਰੀ ਕੀਤੀ ਜਾ ਰਹੀ ਹੈ | ਟੋਲ ਪਰਚੀ ਕੱਟਣ ਵੇਲੇ ਵੀ ਰਾਹਗੀਰਾਂ ਨਾਲ ਬਹੁਤ ਜ਼ਿਆਦਾ ਬਦਸਲੂਕੀ ਕੀਤੀ ਜਾਂਦੀ ਹੈ | ਇਸ ਲਈ ਇਹ ਟੋਲ ਪਲਾਜਾ ਬੰਦ ਕਰਵਾਇਆ ਜਾਵੇ | ਉਹ ਇਸ ਮਸਲੇ 'ਚ ਛੇਤੀ ਹੀ ਮਾਣਯੋਗ ਹਾਈਕੋਰਟ ਜਾਣਗੇ ਤੇ ਇਸ ਨੂੰ ਬੰਦ ਕਰਵਾਉਣ ਲਈ ਪਹਿਲਕਦਮੀ ਕਰਨਗੇ | ਨਾਲ ਹੀ ਇਸ ਟੋਲ ਪਲਾਜਾ ਸੰਚਾਲਕਾਂ ਵਲੋਂ ਪਹਿਲਾ ਜੋ ਪੈਸਾ ਇੱਕਠਾ ਕੀਤਾ ਹੈ, ਉਸ ਦੀ ਪੁਖ਼ਤਾ ਜਾਂਚ ਦੀ ਮੰਗ ਵਾਸਤੇ ਪਟੀਸ਼ਨ ਦਾਇਰ ਕੀਤੀ ਜਾਵੇਗੀ | ਇਸ ਮੌਕੇ ਕੌਂਸਲਰ ਤੇਜਿੰਦਰ ਸਿੰਘ ਜਿੰਮੀ ਬਰਾੜ ਫ਼ੱਤਣਵਾਲਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਨਗਰ ਕੌਂਸਲ ਪ੍ਰਧਾਨ ਕਿ੍ਸ਼ਨ ਕੁਮਾਰ ਸ਼ੰਮੀ ਤੇਰ੍ਹੀਆ, ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ, ਐਡਵੋਕੇਟ ਰਣਜੀਤ ਸਿੰਘ ਥਾਂਦੇਵਾਲਾ, ਪ੍ਰਦੀਪ ਧੂੜੀਆ, ਅਸ਼ੋਕ ਭਾਰਤੀ, ਸੰਜੀਵ ਖੇੜਾ, ਭਾਜਪਾ ਮੰਡਲ-1 ਦੀ ਪ੍ਰਧਾਨ ਪੂਜਾ ਕੱਕੜ, ਭਾਜਪਾ ਮੰਡਲ-2 ਦੇ ਪ੍ਰਧਾਨ ਹਰੀਸ਼ ਵਾਟਸ, ਮੰਡਲ-3 ਦੇ ਪ੍ਰਧਾਨ ਰਾਜਿੰਦਰ ਭੁਜੀਆ ਵਾਲੇ, ਭੰਵਰ ਲਾਲ ਸ਼ਰਮਾ, ਕਪਿਲ ਧੂੜੀਆ, ਪਿੰਦਰਪਾਲ ਸਿੰਘ ਰਿੰਪਲ, ਵਿਕ੍ਰਾਂਤ ਤੇਰ੍ਹੀਆ, ਰਵੀ ਗਰਗ, ਬਲਵਿੰਦਰ ਸਿੰਘ ਬਰਾੜ, ਰਾਜੇਸ਼ ਮਹੇਸ਼ਵਰੀ, ਬਰਨੇਕ ਸਿੰਘ ਦਿਉਲ, ਬਲਜੀਤ ਕੌਰ, ਸੁਖਦੀਪ ਕੌਰ, ਮਮਤਾ ਸ਼ੁਕਲਾ, ਹਨੀ ਕਾਉਣੀ, ਵਿਸ਼ੂ ਕੁਮਾਰ, ਚਰਨਜੀਤ ਸਿੰਘ ਮਾਂਗਟਕੇਰ, ਕੇਵਲ ਕਿ੍ਸ਼ਨ ਗਿਰਧਰ, ਰਘੂਬੀਰ ਗਿੱਲ, ਟੈਕਸੀ ਯੂਨੀਅਨ ਦੇ ਪ੍ਰਧਾਨ ਪੱਪੀ ਕੁਮਾਰ, ਕਾਰ ਯੂਨੀਅਨ ਤੇ ਕੈਂਟਰ ਯੂਨੀਅਨ ਦੇ ਪ੍ਰਧਾਨ ਸਮੇਤ ਹੋਰ ਲੋਕ ਮੌਜੂਦ ਸਨ |
ਪਿਛਲੀ ਖ਼ਬਰ ਅਗਰਵਾਲ ਸਭਾ ਪੰਜਾਬ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ ਅਗਲੀ ਖ਼ਬਰ ਜ਼ਿਆਦਾ ਮੀਂਹ ਕਰਕੇ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਹੋਈ ਖਰਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।