05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਰਕਾਰੀ ਹਾਈ ਸਕੂਲ ਅੱਪਰਾ ਵਿਖੇ ਲਗਾਈ ਸੁੱਚਾ ਸਿੰਘ ਰਾਹੀ ਦੀ ਤਸਵੀਰ

ਅਜੀਤ ਡੈਸਕ 27-12-2025
ਅੱਪਰਾ, 26 ਦਸੰਬਰ (ਦਲਵਿੰਦਰ ਸਿੰਘ ਅੱਪਰਾ)-ਕਰੀਬੀ ਪਿੰਡ ਰਾਜਪੁਰਾ ਦੇ ਜੰਮ-ਪਲ ਉੱਘੇ ਐਨ. ਆਰ. ਆਈ. ਸੁੱਚਾ ਸਿੰਘ ਰਾਹੀ, ਜੋ ਕਿ ਅਮਰੀਕਾ 'ਚ ਉੱਚ ਪ੍ਰਸ਼ਾਸਨਿਕ ਅਧਿਕਾਰੀ ਰਹਿ ਚੁੱਕੇ ਹਨ, ਦੀ ਤਸਵੀਰ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਲਗਾਈ ਗਈ | ਇਸ ਸੰਬੰਧੀ ਸਕੂਲ ਮੁਖੀ ਜਸਪਾਲ ਸੰਧੂ ਨੇ ਦੱਸਿਆ ਕਿ ਸੁੱਚਾ ਸਿੰਘ ਰਾਹੀ 6 ਦਹਾਕੇ ਪਹਿਲਾਂ ਸਰਕਾਰੀ ਸਮਾਰਟ ਹਾਈ ਸਕੂਲ ਅੱਪਰਾ (ਉਸ ਵੇਲੇ ਸਰਕਾਰੀ ਮਿਡਲ ਸਕੂਲ) ਦੇ ਮਿਹਨਤੀ ਵਿਦਿਆਰਥੀ ਰਹੇ ਹਨ ਅਤੇ ਉਨ੍ਹਾਂ ਨੇ 1958 'ਚ ਹੋਈਆਂ ਮਿਡਲ ਪ੍ਰੀਖਿਆਵਾਂ 'ਚ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ | ਉੱਚ ਸਿਖਿਆ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਨੂੰ ਯੂਨੈਸਕੋ ਵਲੋਂ ਪੀ. ਐਚ. ਡੀ. ਦੀ ਪੜ੍ਹਾਈ ਲਈ ਨੈਸ਼ਨਲ ਰਿਸਰਚ ਕੌਂਸਲ ਆਫ਼ ਕੈਨੇਡਾ ਵਿਖੇ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਅਤੇ ਉਹ ਸਿਵਲ ਸਰਵਿਸਿਜ਼ ਕੈਲੇਫੌਰਨੀਆ ਦੇ ਉੱਚ ਪ੍ਰਸ਼ਾਸਨਿਕ ਅਹੁਦਿਆਂ 'ਤੇ ਬਿਾਰਜਮਾਨ ਰਹੇ | ਸੁੱਚਾ ਸਿੰਘ ਰਾਹੀ ਦੇ ਪਰਿਵਾਰਕ ਮੈਂਬਰ ਜਸਵਿੰਦਰ ਸਿੰਘ ਵਿਰਕ, ਬਲਜੀਤ ਕੌਰ, ਕਰਮਵੀਰ ਸਿੰਘ, ਲੈਕਚਰਾਰ ਪ੍ਰਦੀਪ ਸਿੰਘ ਰਾਜਪੁਰਾ, ਮੈਡਮ ਮਨਜੀਤ ਕੌਰ ਰਾਜਪੁਰਾ, ਸਾਬਕਾ ਅਧਿਆਪਕ ਮਾਸਟਰ ਬਲਵੰਤ ਸਿੰਘ ਮਨਦੀਪ ਸਿੰਘ, ਸ਼ਰਨਜੀਤ ਸਿੰਘ, ਰਵਿੰਦਰ ਸਿੰਘ, ਹਰਜੀਤ ਸਿੰਘ, ਨੈਂਨਸੀ ਰਾਣੀ, ਨੀਰੂ ਬਾਲਾ ਅਤੇ ਬਲਜੀਤ ਕੌਰ ਦੀ ਹਾਜ਼ਰੀ 'ਚ ਸਕੂਲ ਮੁਖੀ ਜਸਪਾਲ ਸੰਧੂ ਦੀ ਅਗਵਾਈ ਹੇਠ ਸੁੱਚਾ ਸਿੰਘ ਰਾਹੀ ਦੀ ਤਸਵੀਰ ਸਕੂਲ ਵਿਖੇ ਸਥਾਪਿਤ ਕੀਤੀ ਗਈ | ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੁੱਚਾ ਸਿੰਘ ਰਾਹੀ ਵਲੋਂ ਹਰ ਸਾਲ ਵਿਦਿਅਕ ਖੇਤਰਾਂ 'ਚ ਮੱਲਾਂ ਮਾਰਨ ਵਾਲਿਆਂ ਬੱਚਿਆਂ ਲਈ 25000 ਰੁ. ਇਨਾਮ ਦੇਣ ਦਾ ਐਲਾਨ ਵੀ ਕੀਤਾ |
ਪਿਛਲੀ ਖ਼ਬਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਸ਼ਹੀਦ ਸਿੰਘਾਂ ਦੀ ਯਾਦ 'ਚ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸੁਖਵਿੰਦਰ ਸਿੰਘ ਬੱਲਾ ਬਣੇ ਆਦਮਪੁਰ ਐਸ. ਸੀ. ਵਿੰਗ ਦੇ ਕੋਆਰਡੀਨੇਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।