05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੁਖਵਿੰਦਰ ਸਿੰਘ ਬੱਲਾ ਬਣੇ ਆਦਮਪੁਰ ਐਸ. ਸੀ. ਵਿੰਗ ਦੇ ਕੋਆਰਡੀਨੇਟਰ

ਅਜੀਤ ਡੈਸਕ 27-12-2025
ਆਦਮਪੁਰ, 26 ਦਸੰਬਰ (ਰਮਨ ਦਵੇਸਰ)-ਆਦਮਪੁਰ ਦੇ ਸੁਖਵਿੰਦਰ ਸਿੰਘ ਬੱਲਾ ਨੂੰ 'ਆਪ' ਨੇ ਐਸ.ਸੀ ਵਿੰਗ ਆਦਮਪੁਰ ਦਾ ਕੋਆਰਡੀਨੇਟਰ ਲਗਾਇਆ ਗਿਆ | ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਆਦਮਪੁਰ ਆਪਣੇ ਦਫਤਰ ਵਿੱਚ ਸੁਖਵਿੰਦਰ ਸਿੰਘ ਬੱਲਾ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਸੁਖਵਿੰਦਰ ਸਿੰਘ ਇੱਕ ਬਹੁਤ ਹੀ ਮਿਹਨਤੀ ਨੌਜਵਾਨ ਹੈ ਅਤੇ ਪਾਰਟੀ ਲਈ ਬਹੁਤ ਮਿਹਨਤ ਕਰਦੇ ਹਨ | ਸੁਖਵਿੰਦਰ ਸਿੰਘ ਬੱਲਾ ਨੇ ਪੰਜਾਬ ਸਰਕਾਰ ਅਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ, ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇੇ | ਇਸ ਮੌਕੇ ਪਰਮਜੀਤ ਸਿੰਘ, ਚਰਨਜੀਤ ਸਿੰਘ ਸ਼ੇਰੀ, ਸੁਖਬੀਰ ਕੁਮਾਰ, ਜੋਗਿੰਦਰ ਪਾਲ, ਰਾਕੇਸ਼ ਅਗਰਵਾਲ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਅੱਪਰਾ ਵਿਖੇ ਲਗਾਈ ਸੁੱਚਾ ਸਿੰਘ ਰਾਹੀ ਦੀ ਤਸਵੀਰ ਅਗਲੀ ਖ਼ਬਰ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਵਿਖੇ ਦੁੱਧ ਦਾ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।