06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸ਼ਹਿਰ ਦੀਆਂ ਅੰਦਰੂਨੀ ਸੜਕਾਂ 'ਤੇ ਹਰ ਰੋਜ਼ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ

ਅਜੀਤ ਡੈਸਕ 27-12-2025
ਨਕੋਦਰ, 26 ਦਸੰਬਰ (ਤਿਲਕ ਰਾਜ ਸ਼ਰਮਾ)-ਸ਼ਹਿਰ ਵਿਚ ਟ੍ਰੈਫਿਕ ਜਾਮ ਸਮੱਸਿਆ ਆਏ ਦਿਨ ਵਧਦੀ ਜਾ ਰਹੀ ਹੈ | ਸ਼ਹਿਰ ਵਿਚ ਸਬਜ਼ੀ ਮੰਡੀ, ਡਾ. ਅੰਬੇਡਕਰ ਚੌਕ, ਐਮ. ਸੀ. ਚੌਕ, ਸਿਵਲ ਹਸਪਾਤਲ ਰੋਡ, ਨੂਰਮਹਿਲ ਰੋਡ, ਸ਼ੰਕਰ ਰੋਡ ਨੇੜੇ ਡਾ. ਅੰਬੇਡਕਰ ਚੌਕ, ਦੱਖਣੀ ਗੇਟ ਤੇ ਟ੍ਰੈਫਿਕ ਜਾਮ ਹਰ ਰੋਜ਼ ਜਾਮ ਲੱਗਣ ਨਾਲ ਰਾਹਗੀਰ ਆਪਣੀ ਮੰਜ਼ਿਲ 'ਤੇ ਸਮੇਂ ਸਿਰ ਨਹੀਂ ਪਹੁੰਚ ਸਕਦੇ | ਇਨ੍ਹਾਂ ਰਸਤਿਆਂ 'ਤੇ ਹਰ ਕੋਈ ਪਹਿਲਾਂ ਲੰਘਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਟ੍ਰੈਫਿਕ ਬੁਰੀ ਤਰ੍ਹਾਂ ਜਾਮ ਹੋ ਜਾਂਦਾ ਹੈ ਤੇ ਲੋਕ ਆਪਸ ਵਿਚ ਉਲਝਦੇ ਹੋਏ ਸਮਾਂ ਬਰਬਾਦ ਕਰਦੇ ਹੋਏ ਲੰਘਦੇ ਹਨ | ਡਾ. ਅੰਬੇਡਕਰ ਚੌਕ ਤੋਂ ਸਬਜ਼ੀ ਮੰਡੀ ਵੱਲ ਅਤੇ ਨੂਰਮਹਿਲ ਰੋਡ ਵੱਲ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਹੋਣ ਕਰਕੇ ਇਹ ਜਾਮ ਹੋਰ ਵੀ ਜ਼ਿਆਦਾ ਪ੍ਰੇਸ਼ਾਨੀ ਦੇ ਰਿਹਾ ਹੈ | ਸੜਕ ਤੋਂ ਉਡਦੀ ਧੂੜ 'ਤੇ ਥਾਂ-ਥਾਂ 'ਤੇ ਪਏ ਟੋਏ ਤਾਂ ਦੋ ਪਹੀਆ ਵਾਹਨਾਂ ਲਈ ਇੱਥੋਂ ਲੰਘਣਾ ਕਿਸੇ ਚੈਲੰਜ ਤੋਂ ਘੱਟ ਨਹੀਂ ਹੁੰਦਾ | ਹਰ ਵੇਲੇ ਡਿੱਗਣ ਦਾ ਤੇ ਦੁਰਘਟਨਾਗ੍ਰਸਤ ਹੋਣ ਦਾ ਖ਼ਤਰਾ ਰਹਿੰਦਾ ਹੈ ਤੇ ਕਈ ਰਾਹਗੀਰ ਦੁਰਘਟਨਾ ਦਾ ਸ਼ਿਕਾਰ ਵੀ ਹੋ ਰਹੇ ਹਨ | ਬਹੁਤੀ ਵਾਰ ਵੱਡੇ ਵਾਹਨ ਜਦੋਂ ਇਨ੍ਹਾਂ ਰਾਹਾਂ ਤੋਂ ਲੰਘਦੇ ਹਨ ਤਾਂ ਇਹ ਵਾਹਨ ਨਾ ਅੱਗੇ ਜਾ ਸਕਦੇ ਹਨ ਤੇ ਨਾ ਪਿੱਛੇ ਜਿਸ ਨਾਲ ਵੱਡਾ ਜਾਮ ਲੱਗ ਜਾਂਦਾ ਹੈ | ਇਨ੍ਹਾਂ ਸੜਕਾਂ ਤੋਂ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਵਲੋਂ ਕੋਈ ਉਚਿਤ ਕਦਮ ਨਾ ਚੁੱਕੇ ਜਾਣ ਕਰਕੇ ਇਹ ਸਮੱਸਿਆ ਦਿਨ ਪ੍ਰਤੀ ਦਿਨ ਵੱਧ ਰਹੀ ਹੈ | ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਟ੍ਰੈਫਿਕ ਸਮੱਸਿਆ ਹੱਲ ਲਈ ਪ੍ਰਸ਼ਾਸਨ ਸਖ਼ਤ ਕਦਮ ਚੁੱਕੇ | ਸ਼ਹਿਰ ਦੇ ਵੱਖ-ਵੱਖ ਚੌਕਾਂ ਵਿਚ ਟ੍ਰੈਫਿਕ ਪੁਲਿਸ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ |
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਹਲਟੀ ਸਾਹਿਬ ਖੁਰਮਪੁਰ ਤੋਂ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪਿੰਡ ਸਰੀਂਹ ਅਤੇ ਹੁਸੈਨਾਬਾਦ ਵਿਖੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਖ਼ੂਨਦਾਨ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।