06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪਿੰਡ ਸਰੀਂਹ ਅਤੇ ਹੁਸੈਨਾਬਾਦ ਵਿਖੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਖ਼ੂਨਦਾਨ ਕੈਂਪ ਅੱਜ

ਅਜੀਤ ਡੈਸਕ 27-12-2025
ਨਕੋਦਰ, 26 ਦਸੰਬਰ (ਗੁਰਵਿੰਦਰ ਸਿੰਘ)-ਸਹਿਬਜ਼ਾਦਿਆਂ ਦੇ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਇੱਕ ਵਿਸ਼ੇਸ਼ ਖ਼ੂਨਦਾਨ/ ਅੱਖਾਂ ਦਾਨ ਕਰਨ ਦਾ ਕੈਂਪ ਪਿੰਡ ਸਰੀਂਹ ਅਤੇ ਹੁਸੈਨਾਬਾਦ ਦੀਆਂ ਪੰਚਾਇਤਾਂ ਵਲੋਂ ਅੱਜ ਲਗਾਇਆ ਜਾ ਰਿਹਾ ਹੈ ਇਸ ਵਿੱਚ ਪਿੰਡ ਵਾਸੀ ਖ਼ੂਨਦਾਨ ਅਤੇ ਅੱਖਾਂ ਦਾਨ ਕਰਨ ਦਾ ਪ੍ਰਣ ਕਰਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨਗੇ ¢ ਬਹੁਮੰਤਵੀ ਸਮਾਜ ਸੇਵੀ ਸੰਸਥਾ ਦਿਸ਼ਾਦੀਪ ਅਤੇ ਜ਼ਿਲਾ ਰੈੱਡ ਕਰਾਸ ਸੁਸਾਇਟੀ ਜਲੰਧਰ ਵਲੋਂ ਸਾਂਝੇ ਤÏਰ 'ਤੇ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ਵਿੱਚ ਪਿੰਡ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਸ਼ਮੂਲੀਅਤ ਕਰਨ ਅਤੇ ਖ਼ੂਨਦਾਨ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਪ੍ਰਸਿੱਧ ਹਾਕੀ ਖਿਡਾਰੀ ਅਤੇ ਸਾਬਕਾ ਸਰਪੰਚ ਗੁਰਮੁੱਖ ਸਿੰਘ ਸਰੀਂਹ, ਦਲਵਿੰਦਰ ਸਿੰਘ ਸਰਪੰਚ ਹੁਸੈਨਾਬਾਦ, ਨਕੋਦਰ ਏਰੀਆ ਦੇ ਪ੍ਰਧਾਨ ਕਰਨ ਵਡੇਰਾ, ਡਾਕਟਰ ਮੱਖਣ ਸਿੰਘ ਸੰਧੂ, ਬਾਬਾ ਅਜੀਤ ਸਿੰਘ ਸੰਧੂ ਅਤੇ ਰਾਜ ਗੋਗਨਾ ਅਤੇ ਸਿਮਰਨ ਗੋਗਨਾ ਬਿਲਗਾ ਨੂੰ ਸੰਪੂਰਨ ਸਰੀਰ ਦਾਨ ਕਰਨ ਲਈ ਜ਼ਿਲੇ ਦੇ ਸੀਨੀਅਰ ਅਧਿਕਾਰੀ ਸਨਮਾਨਿਤ ਕਰਨਗੇ | ਇਸ ਕੈਂਪ ਦੇ ਕਾਰਜਕਾਰੀ ਪ੍ਰਬੰਧਕ ਸੁਰਿੰਦਰ ਭਾਰਤੀ ਸਕੱਤਰ ਜਨਰਲ ਅਤੇ ਤਰਸੇਮ ਜਲੰਧਰੀ ਨੇ ਅਪੀਲ ਕੀਤੀ ਕਿ ਆਓ ਅਸੀਂ ਸਾਰੇ ਮਿਲ ਕੇ ਇਸ ਕੈਂਪ ਵਿੱਚ ਹਿੱਸਾ ਲੈ ਕੇ ਆਪਣੀ ਜ਼ਿੰਦਗੀ ਦਾ ਹਿੱਸਾ ਖ਼ੂਨ ਦਾਨ ਅਤੇ ਨੇਤਰਦਾਨ ਕਰਕੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਪ੍ਰਣਾਮ ਕਰੀਏ! ਸਾਰਥਕ ਬਣਾਈਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਮੋਹਰੀ ਯੋਗਦਾਨ ਪਾਉਣ ਵਾਲੇ ਬਣੀਏ |
ਪਿਛਲੀ ਖ਼ਬਰ ਸ਼ਹਿਰ ਦੀਆਂ ਅੰਦਰੂਨੀ ਸੜਕਾਂ 'ਤੇ ਹਰ ਰੋਜ਼ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਆਮ ਵਿਅਕਤੀ ਦੇ ਇਲਾਜ ਲਈ 10 ਲੱਖ ਤੱਕ ਸਹੂਲਤਾਂ ਦੇਣਾ ਸ਼ਲਾਘਾਯੋਗ-ਡਾ. ਕੁਲਦੀਪ ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।