06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਹਲਟੀ ਸਾਹਿਬ ਖੁਰਮਪੁਰ ਤੋਂ ਨਗਰ ਕੀਰਤਨ ਸਜਾਇਆ

ਸਾਹਿਬਜ਼ਾਦਿਆਂ ਦੀ ਸਹਾਦਤ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦੌਰਾਨ ਢਾਡੀ ਜਥੇ ਨੂੰ ਸਨਮਾਨਿਤ ਕਰਦੇ ਸਮੇਂ ਪ੍ਰਬੰਧਕ ਕਮੇਟੀ ਮੈਂਬਰ | (ਸੱਜੇ) ਪਹੁੰਚੇ ਡੀ.ਐਸ.ਪੀ. ਸੁਖਪਾਲ ਸਿੰਘ ਨੂੰ ਸਨਮਾਨਿਤ ਕਰਦੇ ਪ੍ਰਬੰਧਕ ਕਮੇਟੀ ਮੈਂਬਰ ਤੇ ਹੋਰ | ਤਸਵੀਰਾਂ:ਰੂਪਰਾ ਸਟੂਡੀਓ <br/> 27-12-2025
ਮਹਿਤਪੁਰ, 26 ਦਸੰਬਰ (ਲਖਵਿੰਦਰ ਸਿੰਘ)-ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਹਲਟੀ ਸਾਹਿਬ ਤੋਂ ਸਮੂਹ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਸ਼ਾਹਪੁਰ-ਖੁਰਮਪੁਰ (ਮਹਿਤਪੁਰ), ਐਨ.ਆਰ.ਆਈ ਵੀਰਾਂ ਅਤੇ ਇਲਾਕਾਂ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਫੁੱਲਾਂ ਨਾਲ ਸੱਜੀ ਪਾਲਕੀ 'ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕਰਨ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ 'ਚ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਕੀਤਾ ਗਿਆ, ਜੋ ਦਸਮੇਸ਼ ਕਾਲੋਨੀ, ਮਾਡਲ ਟਾਊਨ, ਕਵਾਟਰਾਂ ਸ਼ਾਹਪੁਰ, ਖੁਰਮਪੁਰ ਆਦਿ ਵੱਖ-ਵੱਖ ਥਾਵਾਂ 'ਤੇ ਪੜਾਅ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਕੀਤਾ ਗਿਆ | ਨਗਰ ਕੀਰਤਨ ਦੌਰਾਨ ਬੈਂਡ ਵਜਾਉਣ ਦੀ ਸੇਵਾ ਗੋਬਿੰਦ ਸਰਵਰ ਸਕੂਲ ਬੁਲੰਦਪੁਰੀ ਸਾਹਿਬ ਦੇ ਬੱਚਿਆਂ ਵਲੋਂ ਕੀਤੀ ਗਈ | ਵੱਖ-ਵੱਖ ਪੜਾਵਾਂ ਤੇ ਇੰਟਰਨੈਸ਼ਨਲ ਪੰਥਕ ਬੀਬੀਆਂ ਦਾ ਢਾਡੀ ਜਥਾ ਬੀਬੀ ਜਸਵੀਰ ਕੌਰ ਜੱਸ, ਢਾਡੀ ਹਰਦੀਪ ਸਿੰਘ ਦੀਪ ਸਿੱਧਵਾਂ ਸਟੇਸ਼ਨ, ਢਾਡੀ ਰਛਪਾਲ ਕੌਰ ਸ਼ਰੀਹ, ਏਕਮ ਪਬਲਿਕ ਸਕੂਲ ਦੇ ਬੱਚਿਆਂ ਨੇ ਕੀਰਤਨ ਅਤੇ ਹੋਰ ਬੱਚਿਆਂ ਕਵਿਤਾਵਾਂ ਗਾਈਆਂ | ਸ਼ਾਹਪੁਰ ਦੀਆਂ ਬੀਬੀਆਂ ਵਲੋਂ ਸ਼ਬਦ ਗਾਉਣ ਦੀ ਸੇਵਾ ਕੀਤੀ ਗਈ | ਪ੍ਰਬੰਧਕ ਕਮੇਟੀ ਵਲੋਂ ਸੇਵਾਦਾਰਾਂ ਤੇ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਦੌਰਾਨ ਸ਼ਹੀਦਾਂ ਨੂੂੰ ਯਾਦ ਕਰਦਿਆਂ ਅਰਦਾਸ ਬੇਨਤੀ ਕੀਤੀ ਗਈ ਤੇ ਸ਼ਬਦ ਗਾਇਨ ਕੀਤੇ ਗਏ | ਸਟੇਜ ਸਕੱਤਰ ਦੀ ਭੂਮੀਕਾ ਸੁਖਵਿੰਦਰ ਸਿੰਘ ਵਲੋਂ ਨਿਭਾਈ ਗਈ | ਇਸ ਮੌਕੇ ਪ੍ਰਧਾਨ ਸਾਧੂ ਸਿੰਘ ਗੁਰਦੁਆਰਾ ਬੇਰ ਸਾਹਿਬ, ਸੁਖਵਿੰਦਰ ਸਿੰਘ ਫੌਜੀ, ਰਛਪਾਲ ਸਿੰਘ, ਨਰਿੰਦਰ ਸਿੰਘ ਬਾਜਵਾ, ਸਤਨਾਮ ਸਿੰਘ, ਸੋਨੂੰ, ਗੁਰਮੁੱਖ ਸਿੰਘ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਗ੍ਰੰਥੀ ਅਮਰਪਾਲ ਸਿੰਘ, ਗ੍ਰੰਥੀ ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ ਜੋਸਨ, ਬਲਜੀਤ ਸਿੰਘ ਸਾਬੀ, ਹਰਪ੍ਰੀਤ ਸਿੰਘ ਜੱਸੀ ਦੇਵਗਨ, ਹਰਬੰਸ ਸਿੰਘ, ਸੰਜੀਵ ਪਿ੍ੰਸ, ਸੁਖਜੀਤ ਸਿੰਘ, ਜਗਦੀਪ ਸਿੰਘ, ਲਖਜੀਤ ਸਿੰਘ ਸ਼ੇਰੀ, ਮਹਿੰਦਰਪਾਲ ਸਿੰਘ, ਮਨੋਜ ਕੁਮਾਰ ਚੋਪੜਾ, ਅਸ਼ੋਕ ਚੌਹਾਨ, ਰਾਜਿੰਦਰ ਸਿੰਘ ਸੋਨੂੰ, ਰਣਜੀਤ ਸਿੰਘ, ਸੰਤੋਖ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੋਹੀਆਂ 'ਚ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਸਮਾਗਮ ਕਮੇਟੀ ਵਲੋੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਸਾਰ... ਅਗਲੀ ਖ਼ਬਰ ਸ਼ਹਿਰ ਦੀਆਂ ਅੰਦਰੂਨੀ ਸੜਕਾਂ 'ਤੇ ਹਰ ਰੋਜ਼ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।