06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਰੁਜ਼ਗਾਰ ਦੀ ਗਾਰੰਟੀ ਦੇਣ ਵਾਲੇ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਦਾ ਪਿੰਡਾਂ 'ਚ ਸਖ਼ਤ ਵਿਰੋਧ

ਅਜੀਤ ਡੈਸਕ 27-12-2025
ਮਹਿਤਪੁਰ, 26 ਦਸੰਬਰ (ਲਖਵਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਮਨਰੇਗਾਂ ਸਕੀਮ ਨੂੰ ਖ਼ਤਮ ਕਰਕੇ ਜੀ ਰਾਮ ਜੀ ਕਾਨੂੰਨ ਉੱਪਰ ਗ੍ਰਾਮ ਸਭਾਵਾਂ ਰਾਹੀਂ ਮੋਹਰ ਲਵਾਉਣ ਦੀ ਕੋਸ਼ਿਸ਼ ਕਰਨ ਦੇ ਵਿਰੋਧ 'ਚ ਮਹਿਤਪੁਰ ਦੇ ਕਿਸੇ ਵੀ ਪਿੰਡ ਵਿੱਚ ਕੇਂਦਰ ਵੱਲੋਂ ਭੇਜੇ ਗਏ ਗ੍ਰਾਮ ਸਭਾ ਦਾ ਮਤਾ ਨਹੀਂ ਪੈ ਸਕਿਆ | ਮਹਿਤਪੁਰ ਤਹਿਸੀਲ ਦੇ ਵੱਖ-ਵੱਖ ਪਿੰਡਾਂ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਕਸ਼ਮੀਰ ਮੰਡਿਆਲਾ, ਵਾਈਸ ਪ੍ਰਧਾਨ ਬਖਸ਼ੋ ਖੈਰਸ਼ਾਦਪੁਰ , ਤਹਿਸੀਲ ਸਕੱਤਰ ਵਿਜੇ ਬਾਠ, ਇਸਤਰੀ ਜਾਗਰਤੀ ਮੰਚ ਦੀ ਜ਼ਿਲਾ ਪ੍ਰਧਾਨ ਅਨੀਤਾ ਸੰਧੂ, ਤੋਂ ਇਲਾਵਾ ਮਨਰੇਗਾਂ ਮਜ਼ਦੂਰ ਆਗੂ, ਹਰਵਿੰਦਰ ਕੌਰ, ਜਸਵਿੰਦਰ ਮੈਹਿਸਪੁਰ, ਪੂਜਾ ਵੇਹਰਾ, ਸੋਮਾ ਰਾਣੀ, ਬਖਸ਼ੋ ਮੰਡਿਆਲਾ, ਦੀ ਅਗਵਾਈ ਹੇਠ ਕੇਂਦਰ ਵੱਲੋਂ ਪਿੰਡਾਂ ਵਿੱਚ ਗ੍ਰਾਮ ਸਭਾਵਾਂ ਕਰਵਾ ਕੇ ਜੀ ਰਾਮ ਜੀ ਕਾਨੂੰਨ ਉੱਪਰ ਮੋਹਰ ਲਵਾਉਣ ਦੀ ਕੋਸ਼ਿਸ਼ ਇੱਕ ਹਫਤੇ ਤੋਂ ਮਜ਼ਦੂਰ ਯੂਨੀਅਨ ਵੱਲੋਂ ਪਿੰਡਾਂ ਵਿੱਚ ਚਲਾਈ ਮੁਹਿੰਮ ਕਾਰਨ ਪੂਰੀ ਤਰਾਂ ਅਸਫ਼ਲ ਰਹੀ | ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨਰੇਗਾਂ ਵਰਕਰ ਨੂੰ ਸੱਦਾ ਦਿੱਤਾ ਕਿ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪੰਜਾਬ ਭਰ ਵਿੱਚ ਦਿੱਤੇ ਜਾ ਰਹੇ 6 ਤੇ 7 ਜਨਵਰੀ ਦੇ ਸੱਦੇ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੀ ਰਾਮ ਜੀ ਕਾਨੂੰਨ ਪੰਜਾਬ ਵਿਰੋਧ ਕਰਨ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ |
ਪਿਛਲੀ ਖ਼ਬਰ ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਤੋਂ ਸਜਾਇਆ ਨਗਰ ਕੀਰਤਨ ਅਗਲੀ ਖ਼ਬਰ ਮਹਿਲਾ ਮੰਡਲ ਸ਼ਾਹਕੋਟ ਵਲੋਂ ਔਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।