07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪਾਣੀ ਦੀ ਪਾਈਪ ਲਾਈਨ ਦੇ ਰੂਟ ਨੂੰ ਲੈ ਕੇ ਮੁੜ ਵਸੇਬਾ ਮੋਰਚਾ ਵਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ

ਅਜੀਤ ਡੈਸਕ 26-12-2025
ਜਲੰਧਰ, 25 ਦਸੰਬਰ (ਸ਼ਿਵ)-ਲਤੀਫਪੁਰਾ ਮੁੜ ਵਸੇਬਾ ਮੋਰਚਾ ਦੀ 14 ਮੈਂਬਰੀ ਕਮੇਟੀ ਵਲੋਂ ਲਤੀਫਪੁਰਾ ਨੰੂ ਮੁੜ ਉਸੇ ਜਗ੍ਹਾ 'ਤੇ ਵਸਾਉਣ ਲਈ ਅਤੇ ਵਾਟਰ ਸਪਲਾਈ ਵਿਭਾਗ ਵਲੋਂ ਪਾਈ ਜਾ ਰਹੀ ਪਾਣੀ ਦੀ ਪਾਈਪ ਲਾਈਨ ਦੇ ਪੁਰਾਣੇ ਰੂਟ ਨੂੰ ਬਦਲਣ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੇ ਨਾਂਅ ਨੂੰ ਪੀ. ਸੀ. ਐੱਸ. ਅਫ਼ਸਰ ਨਵਦੀਪ ਸਿੰਘ ਰਾਹੀਂ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਮੋਰਚੇ ਦੇ ਆਗੂਆਂ ਨੇ ਉਨ੍ਹਾਂ ਅੱਗੇ ਆਪਣਾ ਪੱਖ ਰੱਖਦਿਆਂ ਹੋਇਆਂ ਕਿਹਾ ਕਿ ਲਤੀਫਪੁਰਾ ਇੱਕ ਬਹੁਤ ਪੁਰਾਣਾ ਪਿੰਡ ਹੈ ਤੇ 1947 ਦੀ ਵੰਡ ਤੋਂ ਬਾਅਦ ਲਤੀਫਪੁਰਾ ਦੇ ਵਾਸੀ ਪਾਕਿਸਤਾਨ ਤੋਂ ਆ ਕੇ ਇੱਥੇ ਵੱਸ ਗਏ ਸਨ |
ਇਸ ਮੰਗ ਪੱਤਰ ਰਾਹੀਂ ਡਿਪਟੀ ਕਮਿਸ਼ਨਰ ਨੂੰ ਅਪੀਲ ਵੀ ਕੀਤੀ ਗਈ ਕਿ ਇਸ ਪਾਣੀ ਦੀ ਪਾਈਪ ਲਾਈਨ ਨੂੰ ਪਾਉਣ ਤੋਂ ਰੋਕਿਆ ਜਾਵੇ | ਇਸ ਮÏਕੇ ਕਿਸਾਨ ਯੂਨੀਅਨ ਅੰਮਿ੍ਤਸਰ ਦੇ ਪ੍ਰਧਾਨ ਸ. ਲਖਵੀਰ ਸਿੰਘ ਸÏਾਟੀ, ਕਿਸਾਨ ਯੂਨੀਅਨ ਰਾਜੇਵਾਲ ਤੋਂ ਮਨਦੀਪ ਸਿੰਘ ਸਮਰਾ, ਸੰਤੋਖ ਸਿੰਘ ਸੰਧੂ , ਤਰਸੇਮ ਪੀਟਰ, ਹੰਸ ਰਾਜ ਪਬਮਾ, ਕਸ਼ਮੀਰ ਸਿੰਘ ਘੁੱਗ ਸ਼ੋਰ, ਕਿਸਾਨ ਯੂਨੀਅਨ ਬਾਗ਼ੀ ਦੇ ਸੂਬਾ ਸਕੱਤਰ ਗੁਰਦੀਪ ਸਿੰਘ ਭੰਡਾਲ , ਮੋਰਚੇ ਦੇ ਆਗੂ ਮਹਿੰਦਰ ਸਿੰਘ ਬਾਜਵਾ ਤੇ ਹੋਰ ਹਾਜਰ ਸਨ |
ਪਿਛਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮਸ਼ਾਲਾ ਕਾਕੜਾ ਕਲਾਂ ਤੋਂ ਸ਼ਹੀਦੀ ਸਮਾਗਮ ਸੰਬੰਧੀ ਸਜਾਇਆ ਨਗਰ ਕੀਰਤਨ ਅਗਲੀ ਖ਼ਬਰ ਦਕੋਹਾ 'ਚ ਕ੍ਰਿਸਮਸ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।