07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਦਕੋਹਾ 'ਚ ਕ੍ਰਿਸਮਸ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 26-12-2025
• ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦੈ-ਬੇਰੀ
ਜਲੰਧਰ ਛਾਉਣੀ, 25 ਦਸੰਬਰ (ਪਵਨ ਖਰਬੰਦਾ)-ਕਿ੍ਸਮਸ ਦੇ ਸ਼ੁੱਭ ਤਿਉਹਾਰ ਦੇ ਮੌਕੇ 'ਤੇ ਸ਼ਹਿਰ ਦੀਆਂ ਵੱਖ-ਵੱਖ ਚਰਚਾਂ ਵਿਚ ਕੇਂਦਰੀ ਹਲਕੇ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਆਪਣੀ ਹਾਜ਼ਰੀ ਲਗਵਾਈ | ਅੱਜ ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਤੇ ਜਲੰਧਰ ਸੈਂਟਰਲ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿ੍ਸਮਸ ਦੇ ਸ਼ੁੱਭ ਦਿਹਾੜੇ ਦੇ ਮੌਕੇ 'ਤੇ ਸ਼ਹਿਰ ਦੀਆਂ ਵੱਖ-ਵੱਖ ਚਰਚਾਂ 'ਚ ਕਰਵਾਏ ਗਏ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਦੇ ਹੋਏ ਸਮੂਹ ਸੰਗਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਰੇ ਧਰਮਾਂ ਦਾ ਆਪਣਾ ਆਪਣਾ ਇਤਿਹਾਸ ਹੈ, ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਇਸ ਮੌਕੇ ਵੱਖ ਵੱਖ ਸਮਾਗਮਾਂ 'ਚ ਚਰਚਾਂ ਦੀਆਂ ਕਮੇਟੀਆਂ ਵਲੋ ਰਜਿੰਦਰ ਬੇਰੀ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਕੌਂਸਲਰ ਜਗਦੀਸ਼ ਦਕੋਹਾ, ਕਾਂਗਰਸੀ ਆਗੂ ਮੰਗਾ ਸਿੰਘ ਮੁੱਦੜ, ਬਿੱਟੂ ਦਕੋਹਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਾਣੀ ਦੀ ਪਾਈਪ ਲਾਈਨ ਦੇ ਰੂਟ ਨੂੰ ਲੈ ਕੇ ਮੁੜ ਵਸੇਬਾ ਮੋਰਚਾ ਵਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਅਗਲੀ ਖ਼ਬਰ ਸਟੇਟ ਪਬਲਿਕ ਸਕੂਲ 'ਚ ਕ੍ਰਿਸਮਸ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।