22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਸੰਬੰਧੀ ਮੀਟਿੰਗ

ਅਜੀਤ ਡੈਸਕ 25-12-2025
ਫਿਲੌਰ, 24 ਦਸੰਬਰ (ਵਿਪਨ ਗੈਰੀ)-ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਹਾੜੇ ਨੂੰ ਮਨਾਉਣ ਸੰਬੰਧੀ ਸ੍ਰੀ ਗੁਰੂ ਰਵਿਦਾਸ ਭਵਨ ਸ਼ਹਿਰ ਫਿਲੌਰ ਵਿਖੇ ਇੱਕ ਮੀਟਿੰਗ ਪ੍ਰਧਾਨ ਰਾਜ ਕੁਮਾਰ ਸੰਧੂ, ਜ. ਸਕੱਤਰ ਤਾਰਾ ਚੰਦ ਜੱਖੂ ਅਤੇ ਖਜ਼ਾਨਚੀ ਬਾਬੂ ਸੋਹਣ ਲਾਲ ਦੀ ਅਗਵਾਈ ਹੇਠ ਹੋਈ | ਜਿਸ ਵਿੱਚ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਨੂਰਮਹਿਲ ਰੋਡ ਫਿਲੌਰ ਦੇ ਪ੍ਰਧਾਨ ਹਰਮੇਸ਼ ਮੇਸ਼ੀ, ਚੈਅਰਮੈਨ ਸੁਰਜੀਤ ਕੁਮਾਰ, ਖਜ਼ਾਨਚੀ ਅਸ਼ੋਕ ਰਾਜ ਫੌਜੀ, ਜਨਰਲ ਸਕੱਤਰ ਦਿਲਬਾਗ ਬੇਦੀ, ਅਵਤਾਰ ਚੰਦ, ਰਾਮ ਮੂਰਤੀ, ਪਿੰਡ ਨੰਗਲ ਗੁਰੂ ਘਰ ਦੇ ਪ੍ਰਧਾਨ ਅਸ਼ੋਕ ਕੁਮਾਰ ਤੋਂ ਇਲਾਵਾ ਮਨੋਜ ਕੁਮਾਰ, ਅਮਿ੍ਤਪਾਲ ਭੌਸਲੇ, ਸਾਬਕਾ ਸਰਪੰਚ ਖੁਸ਼ੀ ਰਾਮ ਨੰਗਲ, ਸਰਬਜੀਤ ਸਾਬੀ ਰਾਮਗੜ, ਜਸਪਾਲ ਗਿੰਡਾ, ਰਾਏ ਵਰਿੰਦਰ, ਸਰਪੰਚ ਸਰਬਜੀਤ ਭੱਟੀਆ ਅਤੇ ਹੋਰਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਵਿਸ਼ਾਲ ਨਗਰ ਕੀਰਤਨ 31 ਜਨਵਰੀ 2026 ਨੂੰ ਸਜਾਇਆ ਜਾਵੇਗਾ |
ਪਿਛਲੀ ਖ਼ਬਰ ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਨੇ 25 ਮੁਫ਼ਤ ਆਪ੍ਰੇਸ਼ਨ ਕਰਵਾਏ ਅਗਲੀ ਖ਼ਬਰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਸੰਗਤਾਂ ਨੂੰ ਦੁੱਧ ਛਕਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।