22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਨੇ 25 ਮੁਫ਼ਤ ਆਪ੍ਰੇਸ਼ਨ ਕਰਵਾਏ

ਅਜੀਤ ਡੈਸਕ 25-12-2025
ਲੋਹੀਆਂ ਖਾਸ, 24 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਦੀ ਸਮਾਜ ਸੇਵੀ ਸੰਸਥਾ 'ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ', ਗੁ: ਸਿੱਖ ਸੈਂਟਰ ਆਫ਼ ਸਿਆਟਲ ਅਮਰੀਕਾ ਅਤੇ ਸੋਚ ਸੈਂਟਰ ਸਿਆਟਲ ਅਮਰੀਕਾ ਵਲੋਂ ਜੋਸਨ ਹਸਪਤਾਲ਼ ਲੋਹੀਆਂ ਵਿਖੇ 21 ਨਵੰਬਰ ਤੋਂ ਲਗਾਏ ਗਏ ਦੂਸਰੇ ਮੁਫ਼ਤ ਜਨਰਲ ਸਰਜੀਕਲ ਅਪ੍ਰੇਸ਼ਨ ਕੈਂਪ ਦÏਰਾਨ 49 ਮਰੀਜ਼ਾਂ ਦੇ ਮੁਫ਼ਤ ਟੈਸਟ, ਸਕੈਨਿੰਗ, ਐੱਮ.ਆਰ.ਆਈ. ਆਦਿ ਦੇ ਟੈਸਟ ਉਪਰੰਤ ਪਿੱਤੇ ਦੀ ਪੱਥਰੀ, ਗਦੂਦਾਂ, ਹਰਨੀਆਂ ਬੱਚੇਦਾਨੀ ਦੀਆਂ ਰਸÏਲ਼ੀਆਂ ਆਦਿ ਦੇ 25 ਮੁਫ਼ਤ ਆਪ੍ਰੇਸ਼ਨ ਕੀਤੇ ਗਏ | ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਸਤਿੰਦਰ ਸਿੰਘ ਖ਼ਾਲਸਾ, ਦਵਿੰਦਰ ਸਿੰਘ ਬਿੱਲਾ, ਮਾਸਟਰ ਪਰਮਿੰਦਰ ਸਿੰਘ ਪਨੇਸਰ, ਸੁਖਜੀਤ ਸਿੰਘ ਸੋਢੀ ਅਤੇ ਸੁਖਵਿੰਦਰ ਸਿੰਘ ਸੈਂਹਬੀ ਨੇ ਦੱਸਿਆ ਕਿ ਚਾਰ ਮਰੀਜ਼ਾਂ ਲਈ ਖ਼ੂਨ ਦਾ ਪ੍ਰਬੰਧ ਵੀ ਕੀਤਾ ਗਿਆ | ਪਿੱਛਲੇ ਸਾਲ ਦੀ ਤਰ੍ਹਾਂ ਹੀ ਇਸ ਕੈਂਪ ਲਈ ਵੀ ਵਡਮੁੱਲਾ ਯੋਗਦਾਨ ਦੇਣ ਵਾਲ਼ੇ ਪ੍ਰਵਾਸੀ ਭਾਰਤੀ ਬਲਵਿੰਦਰ ਸਿੰਘ ਚੰਦੀ, ਰਿਟਾ: ਥਾਣੇਦਾਰ ਸੁਖਵਿੰਦਰਜੀਤ ਸਿੰਘ ਚੰਦੀ ਦੇ ਨਾਲ-ਨਾਲ ਡਾ. ਗੁਰਿੰਦਰ ਸਿੰਘ ਜੋਸਨ, ਡਾ. ਵਿਸ਼ਾਲਦੀਪ ਸਿੰਘ ਜੋਸਨ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਨ ਵਾਲ਼ਿਆਂ 'ਚ ਉਕਤ ਤੋਂ ਇਲਾਵਾ ਈਸ਼ਵਰ ਸਿੰਘ ਕੰਗ, ਤਲਵਿੰਦਰ ਸਿੰਘ ਕੰਗ, ਗੁਲਵੰਤ ਸਿੰਘ ਗੋਲਡੀ, ਜੋਤਪ੍ਰਕਾਸ਼ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸੰਘਵਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।