07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਨੰਬਰਦਾਰ ਬਾਰਾ ਸਿੰਘ ਨੂੰ ਸ਼ਰਧਾਂਜਲੀਆਂ ਭੇਟ

ਕੌਮਾਂਤਰੀ ਗਾਇਕ ਹੈਪੀ ਖੋਤੜਾ ਦੇ ਪਿਤਾ ਸਵ. ਸਰਦਾਰ ਬਾਰਾ ਸਿੰਘ ਨੰਬਰਦਾਰ ਨਮਿਤ ਸ਼ਰਧਾਂਜਲੀ ਸਮਾਗਮ ਦੌਰਾਨ ਕੀਰਤਨ ਕਰਦੇ ਹੋਏ ਰਾਗੀ ਅਤੇ ਸਮੂਹ ਸੰਗਤਾਂ | ਅਜੀਤ ਤਸਵੀਰਾਂ <br/> 06-12-2025
ਜਮਸ਼ੇਰ ਖਾਸ, 5 ਦਸੰਬਰ (ਹਰਵਿੰਦਰ ਕੁਮਾਰ)-ਕੌਮਾਂਤਰੀ ਪੰਜਾਬੀ ਗਾਇਕ (ਹੈਪੀ ਘੋਤੜਾ) ਦੇ ਪਿਤਾ ਨੰਬਰਦਾਰ ਬਾਰਾ ਸਿੰਘ ਜੋ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ | ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਨਿਵਾਸ ਸਥਾਨ 59 ਕਿਲਾ ਇਨਕਲੇਵ , ਪਰਤਾਪੁਰਾ ਰੋਡ ਜਮਸ਼ੇਰ ਖਾਸ ਵਿਖੇ ਹੋਇਆ | ਦੇਸ਼ ਵਿਦੇਸ਼ ਦੀਆਂ ਸਖਸ਼ੀਅਤਾਂ ਨੇ ਇਸ ਮੌਕੇ ਹੈਪੀ ਘੋਤੜਾ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਾਰਾ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਪਰਿਵਾਰਕ ਮੈਬਰਾਂ 'ਚ ਵਿੱਧਪਾਲ ਕੌਰ (ਪਤਨੀ), ਹੈਪੀ ਘੋਤੜਾ (ਗਾਇਕ) (ਪੁੱਤਰ), ਰਜਿੰਦਰ ਕੌਰ (ਨੂੰਹ), ਨਵਜੋਤ ਸਿੰਘ ਐਡਵੋਕੇਟ(ਪੋਤਾ), ਜਗਜੋਤ ਕੌਰ ਡਾਕਟਰ (ਪੋਤੀ), ਧਰਮਿੰਦਰ ਕੌਰ, ਗੁਰਿੰਦਰ ਕੌਰ, ਹਰਵਿੰਦਰ ਕੌਰ (ਪੁੱਤਰੀਆਂ), ਰਖਿੰਦਰ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ (ਜਵਾਈ ) ਹਾਜਰ ਸਨ | ਹੋਰਾਂ ਤੋਂ ਇਲਾਵਾ ਗਾਇਕ ਗੁਲਜ਼ਾਰ ਲੌਹਰੀਆ ਗਾਇਕ ਬੱਖਸੀ ਬਿੱਲਾਂ , ਗਾਇਕ ਸੁੱਚਾ ਰੰਗੀਲਾ , ਵੀਡੀਓ ਡਾਇਰੈਕਟਰ ਸੈਗੀ ਵੋਸ, ਰਮਨ ਕੋਹਲੀ ਜਸਵੰਤ ਸਿੰਘ, ਮੌਂਟੀ ਮਾਨ, ਡਾਕਟਰ ਸਪਰਾ, ਜਸਬੀਰ ਸਿੰਘ ਐਸਐਸਪੀ, ਹਰਿੰਦਰ ਸਿੰਘ ਮਾਨ, ਰਣਧੀਰ ਸਿੰਘ ਸੈਸ਼ਨ ਜੱਜ, ਧਰਮਿੰਦਰ ਸਿੰਘ ਐਸਡੀਓ ਆਦਿ ਵੀ ਹਾਜਰ ਸਨ | ਸਮੂਹ ਬੁਲਾਰਿਆਂ ਨੇ ਨੰਬਰਦਾਰ ਬਾਰਾ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਗਾਇਕ ਹੈਪੀ ਘੋਤੜਾ ਵੱਲੋਂ ਮਾਤਾ ਪਿਤਾ ਦਾ ਨਾਮ ਦੁਨੀਆਂ ਵਿੱਚ ਚਮਕਾਉਣ ਲਈ ਕੀਤੀ ਸਖਤ ਮਿਹਨਤ ਦੀ ਵੀ ਸ਼ਲਾਘਾ ਕੀਤੀ | ਅੰਤ ਵਿੱਚ ਹੈਪੀ ਘੋਤੜਾ ਦੇ ਪਰਿਵਾਰ ਨੇ ਦੁੱਖ ਪ੍ਰਗਟ ਕਰਨ ਆਈਆਂ ਸਾਰੀਆਂ ਸ਼ਖ਼ਸੀਅਤਾਂ, ਰਿਸ਼ਤੇਦਾਰਾਂ ਅਤੇ ਹੋਰ ਸੰਗਤਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਯੂਕਰੇਨ ਵਿਵਾਦ 'ਤੇ ਭਾਰਤ ਨਿਰਪੱਖ ਨਹੀਂ, ਸ਼ਾਂਤੀ ਦੇ ਪੱਖ 'ਚ-ਪ੍ਰਧਾਨ ਮੰਤਰੀ ਅਗਲੀ ਖ਼ਬਰ ਐਲ. ਪੀ. ਯੂ. ਵਿਖੇ ਪੁਲਾੜ ਯਾਤਰੀ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ ਹੋਏ ਵਿਦਿਆਰਥੀਆਂ ਦੇ ਰੂਬਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।