ਚੁਗਿੱਟੀ/ਜੰਡੂ ਸਿੰਘਾ, 2 ਦਸੰਬਰ (ਨਰਿੰਦਰ ਲਾਗੂ)-ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨਾਲ ਪੰਜਾਬ ਦੀ ਨੁਹਾਰ ਬਦਲ ਰਹੀ ਹੈ | ਜਲੰਧਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਦੇ ਯਤਨਾਂ ਨਾਲ ਵਾਰਡ ਨੰਬਰ 5 'ਚ ਹੁਣ ਤੱਕ ਲੱਖਾਂ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ | ਮੇਅਰ ਵਨੀਤ ਧੀਰ ਵਲੋਂ ਵੀ ਹਰ ਕੰਮ 'ਚ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਵਾਰਡ ਨੰਬਰ 5 ਦੇ ਕੌਂਸਲਰ ਨਵਦੀਪ ਕੌਰ ਤੇ ਉਨ੍ਹਾਂ ਦੇ ਪਤੀ ਵਾਰਡ ਇੰਚਾਰਜ ਲਗਨਦੀਪ ਸਿੰਘ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਿਲਵਰ ਇਨਕਲੇਵ ਵਿਖੇ 45.08 ਲੱਖ ਰੁਪਏ, ਬਸੰਤ ਹਿਲਜ਼ 49.28 ਲੱਖ, ਮੋਤੀ ਬਾਗ 44.79 ਲੱਖ, ਕਰੋਲ ਬਾਗ 21.94 ਲੱਖ, ਗ੍ਰੀਨ ਐਨਕਲੇਵ 27.61 ਲੱਖ, ਸ਼ਾਲੀਮਾਰ ਗਾਰਡਨ 85.89 ਲੱਖ ਨਾਲ ਸੜਕਾਂ ਦੇ ਕੰਮਾਂ ਨੂੰ ਸਿਰੇ ਚਾੜਿ੍ਹਆ ਗਿਆ ਹੈ | ਇਸੇ ਤਰ੍ਹਾਂ ਮੋਤੀ ਬਾਗ ਵਿਚ 38.06 ਲੱਖ, ਵਾਰਡ ਨੰਬਰ 5 ਦੀਆਂ ਵੱਖ-ਵੱਖ ਗਲੀਆਂ 35.35 ਲੱਖ, ਬਸੰਤ ਹਿਲਸ ਦੀਆਂ ਇੰਟਰਲਾਕਿੰਗ ਟਾਈਲਾਂ 49.73 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਬਣਾਈਆਂ ਜਾ ਰਹੀਆਂ ਹਨ | ਉਨ੍ਹਾਂ ਆਖਿਆ ਕਿ ਸ਼ਾਲੀਮਾਰ ਗਾਰਡਨ ਦੇ ਦੋਵੇਂ ਪਾਰਕ 40 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਹਨ | ਉਧਰ ਸਿਲਵਰ ਇਨਕਲੇਵ ਅਤੇ ਗ੍ਰੀਨ ਇਨਕਲੇਵ ਵਿਖੇ ਟਿਊਬਵੈੱਲ ਲੱਗ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਗੇ ਵੀ ਅਜਿਹੇ ਵਿਕਾਸ ਕਾਰਜ ਜਾਰੀ ਰਹਿਣਗੇ | ਵਾਰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ |