ਜਲੰਧਰ, 2 ਦਸੰਬਰ (ਐੱਮ. ਐੱਸ. ਲੋਹੀਆ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦੀ ਸਾਲ 2027 ਦੀ ਕਾਰਜਕਾਰਨੀ ਦੇ ਪ੍ਰਧਾਨਗੀ ਅਹੁਦੇ ਲਈ ਡਾ. ਆਰ.ਐੱਸ. ਬੱਲ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ ਹੈ | ਆਪਣੇ ਸਮਰਥਕਾਂ ਦੇ ਨਾਲ ਗਲੋਬਲ ਹਸਪਤਾਲ ਵਿਖੇ ਪਹੁੰਚੇ ਡਾ. ਆਰ.ਐੱਸ. ਬੱਲ ਨੇ ਚੀਫ਼ ਇਲੈੱਕਸ਼ਨ ਕਮਿਸ਼ਨਰ ਡਾ. ਰਾਜੀਵ ਸੂਦ, ਇਲੈੱਕਸ਼ਨ ਕਮਿਸ਼ਨਰ ਡਾ. ਪੰਕਜ ਪਾਲ ਅਤੇ ਡਾ. ਸ਼ਮਸ਼ੇਰ ਸਿੰਘ ਮਾਨ ਨੂੰ ਆਪਣਾ ਨਾਮਜ਼ਦਗੀ ਪੱਤਰ ਸੌਂਪਿਆ | ਡਾ. ਰਾਜੀਵ ਸੂਦ ਨੇ ਜਾਣਕਾਰੀ ਦਿੱਤੀ ਕਿ ਇਸ ਚੋਣ ਪ੍ਰਕਿਰਿਆ ਨੂੰ ਪੂਰੀ ਕਰਨ ਲਈ ਨਾਮਜ਼ਦਗੀਆਂ ਭਰਨ ਦੀ ਅੰਤਿਮ ਤਰੀਕ 7 ਦਸੰਬਰ 2025 ਰੱਖੀ ਗਈ ਹੈ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 10 ਦਸੰਬਰ ਐਲਾਨੀ ਗਈ ਹੈ | ਡਾ. ਸੂਦ ਨੇ ਕਿਹਾ ਕਿ ਜੇਕਰ 10 ਦਸੰਬਰ ਤੱਕ ਕੋਈ ਹੋਰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਦਾ ਹੈ, ਤਾਂ 14 ਦਸੰਬਰ 2025 ਨੂੰ ਚੋਣਾਂ ਕਰਵਾਈਆਂ ਜਾਣਗੀਆਂ, ਜੇਕਰ ਕੋਈ ਹੋਰ ਪ੍ਰਧਾਨਗੀ ਦੇ ਅਹੁਦੇ ਲਈ ਦਾਵੇਦਾਰੀ ਪੇਸ਼ ਨਹੀਂ ਕਰਦਾ, ਤਾਂ 10 ਦਸੰਬਰ ਨੂੰ ਹੀ ਡਾ. ਆਰ. ਐੱਸ. ਬੱਲ ਨੂੰ ਸਾਲ 2027 ਲਈ ਨਿਰਵਿਰੋਧ ਆਈ.ਐੱਮ.ਏ. ਦਾ ਜ਼ਿਲ੍ਹਾ ਪ੍ਰਧਾਨ ਐਲਾਨ ਦਿੱਤਾ ਜਾਵੇਗਾ | ਇਸ ਮੌਕੇ ਆਈ.ਐੱਮ.ਏ. ਰਾਸ਼ਟਰੀ ਮੀਤ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ, ਡਾ. ਰਾਕੇਸ਼ ਵਿੱਗ, ਮੌਜੂਦਾ ਜ਼ਿਲ੍ਹਾ ਪ੍ਰਧਾਨ ਡਾ. ਐੱਮ. ਐੱਸ. ਭੁਟਾਨੀ, ਡਾ. ਪੂਜਾ ਕਪੂਰ, ਡਾ. ਜੇ.ਪੀ. ਸਿੰਘ, ਡਾ. ਸਤਪਾਲ ਗੁਪਤਾ, ਡਾ. ਸੰਜੀਵ ਗੋਇਲ, ਡਾ. ਜੀ.ਐੱਸ. ਜੰਮੂ, ਡਾ. ਬਿਕਰਮਜੀਤ ਸਿੰਘ, ਡਾ. ਐੱਸ.ਪੀ.ਐੱਸ. ਗਰੋਵਰ, ਡਾ. ਦੀਪਕ ਚਾਵਲਾ, ਡਾ. ਅਸ਼ਮੀਤ ਸਿੰਘ, ਡਾ. ਅਭੀਸ਼ੇਕ ਸੱਚਰ, ਡਾ. ਰਾਜੇਸ਼ ਸੱਚਰ, ਡਾ. ਪੁਨੀਤ ਪਾਲ ਸਿੰਘ ਗਰੋਵਰ, ਡਾ. ਰੁਪਿੰਦਰ ਭਾਰਗਵ, ਡਾ. ਅਮਿਤ ਸਿੰਘਲ, ਡਾ. ਐੱਮ.ਬੀ. ਬਾਲੀ, ਡਾ. ਹਰੀਸ਼ ਭਾਰਦਵਾਜ, ਡਾ. ਰਜਨੀਸ਼ ਸ਼ਰਮਾ ਅਤੇ ਹੋਰ ਹਾਜ਼ਰ ਸਨ |