27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

¸ਮਾਮਲਾ ਬੱਚੀ ਦੀ ਹੋਈ ਹੱਤਿਆ ਦਾ¸ ਮੁਲਜ਼ਮ ਹਰਮਿੰਦਰ ਸਿੰਘ ਦਾ ਰਿਮਾਂਡ ਖ਼ਤਮ, ਅੱਜ ਪੁਲਿਸ ਅਦਾਲਤ 'ਚ ਕਰੇਗੀ ਪੇਸ਼

ਅਜੀਤ ਡੈਸਕ 03-12-2025
ਜਲੰਧਰ, 2 ਦਸੰਬਰ (ਐੱਮ. ਐੱਸ. ਲੋਹੀਆ)-ਆਪਣੀਆਂ ਧੀਆਂ ਦੀ 13 ਸਾਲਾਂ ਦੀ ਸਹੇਲੀ ਨੂੰ ਹੈਵਾਨੀਅਤ ਦਾ ਸ਼ਿਕਾਰ ਬਣਾਉਣ ਵਾਲੇ ਹਰਮਿੰਦਰ ਸਿੰਘ ਉਰਫ਼ ਰਿੰਪੀ ਨੂੰ ਗਿ੍ਫ਼ਤਾਰ ਕਰਕੇ, ਪੁਲਿਸ ਵਲੋਂ ਅਦਾਲਤ ਤੋਂ ਲਿਆ ਉਸ ਦਾ 9 ਦਿਨ ਦਾ ਰਿਮਾਂਡ 2 ਦਸੰਬਰ ਨੂੰ ਖ਼ਤਮ ਹੋ ਗਿਆ ਹੈ | ਪੁਲਿਸ ਉਸ ਨੂੰ ਬੁੱਧਵਾਰ ਅਦਾਲਤ 'ਚ ਪੇਸ਼ ਕਰਕੇ ਹੋਰ ਰਿਮਾਂਡ ਦੀ ਮੰਗ ਕਰੇਗੀ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਬੱਚੀ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕੀਤੀ ਹੈ | ਉਨ੍ਹਾਂ ਕਿਹਾ ਕਿ ਜਾਂਚ ਲਈ ਭੇਜੇ ਗਏ ਸੈਂਪਲਾਂ ਦੀ ਹਾਲੇ ਰਿਪੋਰਟ ਨਹੀਂ ਆਈ, ਜਦੋਂ ਰਿਪੋਰਟ ਆਵੇਗੀ ਤਾਂ ਹੋਰ ਖੁਲਾਸੇ ਹੋਣ ਦੀ ਆਸ ਹੈ | ਅਧਿਕਾਰੀਆਂ ਅਨੁਸਾਰ ਮੁਲਜ਼ਮ ਵਲੋਂ ਹੱਤਿਆ ਕਰਨ ਦੇ ਪਿੱਛੇ ਦੇ ਕਾਰਨਾ ਸੰਬੰਧੀ ਕੋਈ ਖੁਲਾਸਾ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਹੋਰ ਰਿਮਾਂਡ ਲੈਣ ਤੋਂ ਬਾਅਦ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਸਚਾਈ ਨੂੰ ਸਾਹਮਣੇ ਲਿਆਂਦਾ ਜਾਵੇਗਾ | ਵਰਨਣਯੋਗ ਹੈ ਕਿ ਪੁਲਿਸ ਨੇ ਰਿੰਪੀ ਦਾ ਡੀ.ਐੱਨ.ਏ. ਟੈਸਟ ਕਰਵਾਉਣ ਲਈ ਸੈਂਪਲ ਲੈ ਲਏ ਹਨ ਅਤੇ ਮਾਮਲੇ ਨੂੰ ਅਦਾਲਤ 'ਚ ਲੈ ਜਾਣ ਲਈ ਕੜੀ ਦਰ ਕੜੀ ਵਾਰਦਾਤ ਨੂੰ ਜੋੜਿਆ ਜਾ ਰਿਹਾ ਹੈ ਤਾਂ ਜੋ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾ ਸਕੇ | ਸ਼ਹਿਰ 'ਚ ਫਿਲਹਾਲ ਇਸ ਘਟਨਾ ਨੂੰ ਲੈ ਕੇ ਸ਼ੌਕ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਆਪਣੇ ਢੰਗ ਨਾਲ ਪ੍ਰਦਰਸ਼ਨ ਕਰਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ | ਅੱਜ ਵੀ ਨੌਜਵਾਨ ਆਗੂ ਬੋਬ ਮਲਹੋਤਰਾ ਅਤੇ ਵਿਸ਼ਾਲ ਬੱਧਣ (ਸੋਫ਼ੀ ਪਿੰਡ) ਨੇ ਨੌਜਵਾਨਾਂ ਦੇ ਨਾਲ ਮਾਡਲ ਟਾਊਨ ਦੇ ਖੇਤਰ 'ਚ ਸ਼ਿਵਾਨੀ ਪਾਰਕ ਨੇੜੇ ਮੋਮਬੱਤੀ ਮਾਰਚ ਕੱਢ ਕੇ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਗਈ ਹੈ | ਇਸ ਮੌਕੇ ਨੀਟੂ (ਸ਼ਟਰਾਂ ਵਾਲਾ), ਸਾਹਿਲ ਜੈਸਵਾਲ, ਸ਼ੁਭਮ, ਰਿਤਿਕ ਮਹਿਤਾ, ਲਕਸ਼ੈ ਕਪਿਲਾ, ਮਨੀ ਹੁੰਦਲ, ਭਾਨੂ ਠਾਕੁਰ, ਆਸ਼ੀਸ਼ ਗਗਨ, ਗੌਰਵ, ਪਲਵੀਰ, ਪ੍ਰਭ, ਰਾਜੀਵ, ਸਾਬੀ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਨਿਗਮ ਯੂਨੀਅਨ ਦੀ ਹੜਤਾਲ ਕਰਕੇ ਪ੍ਰਭਾਵਿਤ ਰਿਹਾ ਕੂੜਾ ਚੁੱਕਣ ਦਾ ਕੰਮ ਅਗਲੀ ਖ਼ਬਰ —ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ— ਦੂਸਰੇ ਦਿਨ 2 ਨਾਮਜ਼ਦਗੀ ਪੱਤਰ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।