ਸ਼ਾਹਕੋਟ, 2 ਦਸੰਬਰ (ਦਲਜੀਤ ਸਿੰਘ ਸਚਦੇਵਾ, ਨਗਿੰਦਰ ਸਿੰਘ ਬਾਂਸਲ)-ਪਿੰਡ ਢੰਡੋਵਾਲ (ਸ਼ਾਹਕੋਟ) ਤੋਂ ਉੱਘੇ ਸਮਾਜ ਸੇਵਕ ਬਾਬਾ ਪਰਮਜੀਤ ਸਿੰਘ ਬਦੇਸ਼ਾ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ | ਉਹ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਲੁਧਿਆਣਾ ਵਿਖੇ ਰਹਿ ਰਹੇ ਹਨ | ਇਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਪਿੰਡ ਢੰਡੋਵਾਲ ਤੇ ਪੂਰੇ ਸ਼ਾਹਕੋਟ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ | ਬਾਬਾ ਬਦੇਸ਼ਾ ਦੀ ਮਿ੍ਤਕ ਦੇਹ ਜੱਦੀ ਪਿੰਡ ਢੰਡੋਵਾਲ ਵਿਖੇ ਲਿਆਂਦੀ ਗਈ, ਜਿੱਥੇ ਸਾਰਿਆਂ ਨੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ, ਉਪਰੰਤ ਕੁਟੀਆ ਸਾਹਿਬ ਨਜ਼ਦੀਕ ਨਵਾਂ ਕਿਲ੍ਹਾ ਰੋਡ ਸ਼ਾਹਕੋਟ 'ਤੇ ਬਣੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ | ਇਨ੍ਹਾਂ ਦੀ ਚਿਖਾ ਨੂੰ ਅਗਨੀ ਭੇਟ ਪੁੱਤਰ ਪਰਉਪਕਾਰ ਸਿੰਘ ਬਦੇਸ਼ਾ ਤੇ ਪੋਤਰੇ ਐਡ: ਪ੍ਰਭਬੀਰ ਸਿੰਘ ਬਦੇਸ਼ਾ ਵਲੋਂ ਕੀਤੀ ਗਈ | ਅੰਤਿਮ ਸੰਸਕਾਰ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੋਨੂੰ ਕੰਗ ਪੀ.ਏ, ਪਹਿਲਵਾਨ ਨਛੱਤਰ ਸਿੰਘ ਸੱਤੀ ਪਹਿਲਵਾਨ, ਜਗਤਾਰ ਸਿੰਘ ਤਾਰੀ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਢੰਡੋਵਾਲ, ਬਲਕਾਰ ਸਿੰਘ ਚੱਠਾ ਚੇਅਰਮੈਨ ਮਾਰਕੀਟ ਕਮੇਟੀ ਮਹਿਤਪੁਰ ਤੇ ਗੁਰਿੰਦਰ ਸਿੰਘ ਬਹੁਗੁਣ ਸੀਨੀਅਰ ਕਾਂਗਰਸੀ ਆਗੂ ਨੇ ਬਦੇਸ਼ਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਬਾਬਾ ਜਸਵੰਤ ਸਿੰਘ ਕੋਟਲਾ, ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਪਿ੍ੰ: ਰਾਜੇਸ਼ ਪਰਾਸ਼ਰ, ਹਰਪਾਲ ਸਿੰਘ ਪਾਲਾ ਸਾਬਕਾ ਫੌਜੀ, ਬੰਟੀ ਬੱਠਲਾ ਪ੍ਰਧਾਨ, ਸਨੀ ਪੁਰੀ, ਚੰਨੀ ਸ਼ਾਹਕੋਟ, ਅਜੀਤ ਸਿੰਘ ਝੀਤਾ, ਗੁਰਮੁਖ ਸਿੰਘ ਬਦੇਸ਼ਾ, ਅੰਗਰੇਜ ਸਿੰਘ ਤਲਵੰਡੀ ਬੂਟਿਆਂ ਕਾਂਗਰਸੀ ਆਗੂ, ਮਹਿੰਦਰ ਸਿੰਘ ਬਦੇਸ਼ਾ, ਪਿ੍ਤਪਾਲ ਸਿੰਘ ਬਦੇਸ਼ਾ, ਗੁਰਜਿੰਦਰ ਸਿੰਘ ਬਦੇਸ਼ਾ ਡੀ.ਟੀ ਜਲੰਧਰ (ਬੀ. ਐੱਸ. ਐੱਨ. ਐੱਲ.), ਗੁਰਪ੍ਰੀਤ ਸਿੰਘ ਬਦੇਸ਼ਾ, ਸੁਰਜੀਤ ਸਿੰਘ ਵਿਰਦੀ ਹੈੱਡ ਟੀਚਰ, ਪ੍ਰੇਮ ਸਾਬਕਾ ਸਰਪੰਚ ਆਦਿ ਹਾਜ਼ਰ ਸਨ |