27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਅਕਾਲੀ ਆਗੂ ਜਗਜੋਤ ਆਹਲੂਵਾਲੀਆ ਸਾਥੀਆਂ ਸਮੇਤ 'ਆਪ' ਵਿਚ ਸ਼ਾਮਿਲ

ਅਜੀਤ ਡੈਸਕ 03-12-2025
• ਪੰਡੋਰੀ ਨੇ ਆਹਲੂਵਾਲੀਆ ਦੀ ਪਤਨੀ ਸੋਨੀਆ ਨੂੰ ਥੰਮੂਵਾਲ ਜ਼ੋਨ ਤੋਂ ਐਲਾਨਿਆ ਉਮੀਦਵਾਰ
ਸ਼ਾਹਕੋਟ, 2 ਦਸੰਬਰ (ਦਲਜੀਤ ਸਿੰਘ ਸਚਦੇਵਾ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਐਲਾਨ ਹੁੰਦੇ ਹੀ ਸ਼ਾਹਕੋਟ ਹਲਕੇ 'ਚ ਜੋੜ-ਤੋੜ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ | ਅੱਜ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਪਿੰਡ ਸੰਢਾਂਵਾਲ (ਸ਼ਾਹਕੋਟ) ਦੇ ਸਰਪੰਚ ਤੇ 'ਆਪ' ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਦੀ ਪ੍ਰੇਰਨਾ ਸਦਕਾ ਸੀਨੀਅਰ ਅਕਾਲੀ ਆਗੂ ਜਗਜੋਤ ਸਿੰਘ ਆਹਲੂਵਾਲੀਆ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਹਕੋਟ ਹਲਕੇ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੀ ਹਾਜ਼ਰੀ ਵਿਚ ਸ਼ਾਮਿਲ ਹੋਏ | ਜ਼ਿਕਰਯੋਗ ਹੈ ਕਿ ਜਗਜੋਤ ਆਹਲੂਵਾਲੀਆ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਸਮੇਤ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ | ਹਲਕਾ ਇੰਚਾਰਜ ਪੰਡੋਰੀ ਨੇ ਜਗਜੋਤ ਆਹਲੂਵਾਲੀਆ ਨੂੰ ਸ਼ਾਮਿਲ ਕਰਕੇ ਇਨ੍ਹਾਂ ਦੀ ਪਤਨੀ ਸ਼੍ਰੀਮਤੀ ਸੋਨੀਆ ਆਹਲੂਵਾਲੀਆ ਨੂੰ ਥੰਮੂਵਾਲ ਜ਼ੋਨ ਤੋਂ ਬਲਾਕ ਸੰਮਤੀ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਐਲਾਨਿਆ |
ਇਸ ਮੌਕੇ ਹਲਕਾ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ ਤੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਜਗਜੋਤ ਆਹਲੂਵਾਲੀਆ ਦੇ ਨਾਲ ਪਰਮਜੀਤ ਸਿੰਘ ਸੰਢਾਂਵਾਲ, ਸੁਖਦੀਪ ਸਿੰਘ ਸੰਢਾਂਵਾਲ, ਤਰਜੀਤ ਸਿੰਘ ਸੰਢਾਂਵਾਲ, ਰੋਬਿਨ ਸ਼ਾਹਕੋਟ, ਸੰਦੀਪ ਕੁਮਾਰ, ਨਵਜੋਤ ਕੌਰ, ਪ੍ਰਦੀਪ ਕੌਰ, ਪਿੰਕੀ ਬਦੇਸ਼ਾ, ਗੁਰਪ੍ਰੀਤ ਕੌਰ ਆਹਲੂਵਾਲੀਆ, ਦਲਜੀਤ ਕੌਰ ਆਹਲੂਵਾਲੀਆ, ਮਨਦੀਪ ਕੌਰ, ਹਰਮੀਤ ਹੈਪੀ, ਕ੍ਰੀਤੀ ਬਦੇਸ਼ਾ 'ਤੇ ਹੋਰਨਾਂ ਨੇ 'ਆਪ' ਦਾ ਪੱਲਾ ਫੜਿ੍ਹਆ | ਪਿੰਦਰ ਪੰਡੋਰੀ ਨੇ ਕਿਹਾ ਕਿ ਜਗਜੋਤ ਆਹਲੂਵਾਲੀਆ ਦੇ ਆਉਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ | ਜਗਜੋਤ ਆਹੂਲਵਾਲੀਆ ਨੇ ਕਿਹਾ ਕਿ ਉਹ ਪਿੰਦਰ ਪੰਡੋਰੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋਏ ਹਨ | ਇਸ ਮੌਕੇ ਬਲਜਿੰਦਰ ਸਿੰਘ, ਰਣਜੀਤ ਸਿੰਘ, ਚਰਨ ਸਿੰਘ, ਦਵਿੰਦਰ ਸਿੰਘ, ਸਤਿੰਦਰ ਸਿੰਘ, ਮਨਪ੍ਰੀਤ ਸਿੰਘ, ਅਮਰਜੀਤ ਸਿੰਘ, ਹਰਦੀਪ ਸਿੰਘ, ਭਜਨ ਸਿੰਘ, ਮਹਿੰਦਰ ਸਿੰਘ (ਸਾਰੇ ਪਿੰਡ ਸੰਢਾਂਵਾਲ), ਜਸਪਾਲ ਸਿੰਘ ਸਰਪੰਚ ਸਾਹਲਾਪੁਰ, ਸਤਨਾਮ ਸਿੰਘ ਥੰਮੂਵਾਲ ਰਿਟਾ: ਥਾਣੇਦਾਰ, ਸੁਰਿੰਦਰ ਸਿੰਘ ਸਾਬਕਾ ਸਰਪੰਚ ਫ਼ਾਜਲਵਾਲ, ਕਸ਼ਮੀਰ ਸਿੰਘ ਲੰਗੇਵਾਲ, ਜਸਵੰਤ ਸਿੰਘ ਸਰਪੰਚ ਬੱਗਾ, ਨੰਬਰਦਾਰ ਗੁਰਦੇਵ ਸਿੰਘ, ਨਿਰਮਲ ਸਿੰਘ ਸਾਹਲਾਪੁਰ, ਜਸਵੀਰ ਸਿੰਘ ਸਾਹਲਾਪੁਰ, ਜੋਗਰਾਜ ਸਾਬਕਾ ਪੰਚ, ਕਰਤਾਰ ਸਿੰਘ ਰਾਮਪੁਰ, ਕਰਮਜੀਤ ਸਿੰਘ ਰਾਮਪੁਰ, ਬਲਜੀਤ ਸਿੰਘ ਬਾਊਪੁਰ, ਗੁਰਵਿੰਦਰ ਸਿੰਘ ਫ਼ਾਜਲਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਉੱਘੇ ਸਮਾਜ ਸੇਵਕ ਬਾਬਾ ਪਰਮਜੀਤ ਸਿੰਘ ਬਦੇਸ਼ਾ ਨਹੀਂ ਰਹੇ ਅਗਲੀ ਖ਼ਬਰ ਲੇਸੜੀਵਾਲ ਦੇ ਸਾਬਕਾ ਸਰਪੰਚ ਜੀਤ ਰਾਮ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।