ਮਹਿਤਪੁਰ, 2 ਦਸੰਬਰ (ਲਖਵਿੰਦਰ ਸਿੰਘ)-ਏਕਮ ਪਬਲਿਕ ਸਕੂਲ ਮਹਿਤਪੁਰ ਵਿਚ 'ਅੰਬਰ ਦਾ ਹਾਈ ਫਲਾਅਰਜ਼' ਦੇ ਸਿਰਲੇਖ ਹੇਠ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ 'ਚ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪਰਮਿੰਦਰ ਸਿੰਘ ਪਿੰਦਰ ਪੰਡੋਰੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਐੱਸ.ਕੇ ਮਲਹੋਤਰਾ ਸੀਨੀਅਰ ਐਡਵੋਕੇਟ ਸਿਵਲ ਕੋਰਟ ਨਕੋਦਰ, ਓਾਕਾਰ ਸਿੰਘ ਬਰਾੜ ਡੀ.ਐੱਸ.ਪੀ ਨਕੋਦਰ, ਸੁਖਪਾਲ ਸਿੰਘ ਡੀ.ਐੱਸ.ਪੀ ਸ਼ਾਹਕੋਟ ਅਤੇ ਪੰਕਜ ਕੁਮਾਰ ਥਾਣਾ ਮੁਖੀ ਮਹਿਤਪੁਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ¢ ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਨਿਰਮਲ ਸਿੰਘ ਥਿੰਦ, ਦਲਜੀਤ ਸਿੰਘ, ਪਿ੍ੰਸੀਪਲ ਅਮਨਦੀਪ ਕÏਰ , ਸੁਰਿੰਦਰ ਸਿੰਘ ਥਿੰਦ, ਸੁਖਵਿੰਦਰ ਸਿੰਘ ਥਿੰਦ, ਅਮਰਜੀਤ ਕÏਰ ਅਤੇ ਕੁੰਵਰ ਅਰਮਾਨ ਸਿੰਘ ਵਲੋਂ ਸਾਂਝੇ ਤÏਰ 'ਤੇ ਸ਼ਮ੍ਹਾਂ ਰÏਸ਼ਨ ਕਰਕੇ ਕੀਤੀ ਗਈ ਉਪਰੰਤ ਸਕੂਲ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ¢ ਸਕੂਲ ਦੇ ਵਿਦਿਆਰਥੀਆਂ ਵਲੋਂ 'ਅੰਬਰ' ਸਿਰਲੇਖ ਹੇਠ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਨੇ ਆਏ ਹੋਏ ਸਭ ਮਹਿਮਾਨਾਂ ਅਤੇ ਮਾਪਿਆਂ ਨੂੰ ਕੀਲ ਕੇ ਰੱਖ ਲਿਆ ¢ ਛੋਟੇ ਛੋਟੇ ਬੱਚਿਆਂ ਵਲੋਂ ਪੇਸ਼ ਕੀਤੀਆਂ ਆਈਟਮਾਂ ਵੀ ਖਿੱਚ ਦਾ ਕੇਂਦਰ ਰਹੀਆਂ ¢ ਇਸ ਦੇ ਨਾਲ ਹੀ ਬੱਚਿਆਂ ਵਲੋਂ ਪੇਸ਼ ਕੀਤੇ ਗਏ ਪੰਜਾਬੀ ਨਾਟਕ 'ਬਚਪਨ ਦਾ ਲÏਸਟ ਚਾਇਲਡਹੁੱਡ' ਨੇ ਆਪਣੀ ਪੇਸ਼ਕਾਰੀ ਨਾਲ ਸਭ ਦੇ ਮਨ ਨੂੰ ਮੋਹ ਲਿਆ¢ ਸਕੂਲ ਮੈਨੇਜਮੈਂਟ ਮੈਂਬਰ ਸਰਦਾਰ ਸੁਖਵਿੰਦਰ ਸਿੰਘ ਥਿੰਦ ਨੇ ਵਿਦੇਸ਼ ਤੋਂ ਉਚੇਚੇ ਤÏਰ 'ਤੇ ਸ਼ਿਰਕਤ ਕੀਤੀ ¢ ਇਸ ਸਕੂਲ ਸਮਾਰੋਹ ਵਿੱਚ 20 ਵਿਦਿਆਰਥੀਆਂ ਨੂੰ ਬੈਸਟ ਅਟੈਂਡੈਂਟਸ ਐਵਾਰਡ ਨਾਲ ਨਿਵਾਜ਼ਿਆ ਗਿਆ¢ਇਸ ਦੇ ਨਾਲ ਹੀ ਬੋਰਡ ਕਲਾਸ ਦੇ ਦਸਵੀਂ ਦੇ 6 ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ੇ 'ਚੋਂ 100 ਸÏÏ ਫ਼ੀਸਦੀ ਅੰਕ ਪ੍ਰਾਪਤ ਕਰਨ 'ਤੇ ਸਨਮਾਨਿਤ ਕੀਤਾ ਗਿਆ¢ ਇਸ ਸਮੇਂ ਸਕੂਲ ਮੈਂਨਜਮੈਂਟ ਵਲੋਂ ਸਕੂਲ ਦੇ ਬਾਰ੍ਹਵੀਂ ਜਮਾਤ ( ਆਰਟਸ) ਦੇ ਵਿਦਿਆਰਥੀ ਏਕਮਪ੍ਰੀਤ ਸਿੰਘ ਨੂੰ ਕੀਰਤਨ ਕਰਨ ਲਈ ਵਿਸ਼ੇਸ਼ ਤÏਰ 'ਤੇ ਸਨਮਾਨਿਤ ਕੀਤਾ ਗਿਆ ¢ ਸਕੂਲ ਪ੍ਰਬੰਧਕ ਵਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਬੱਚਿਆਂ ਦੇ ਮਾਤਾ ਪਿਤਾ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ¢ ਸਕੂਲ ਪਿ੍ੰਸੀਪਲ ਅਮਨਦੀਪ ਕÏਰ ਵਲੋਂ ਆਏ ਹੋਏ ਸਾਰੇ ਹੀ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ¢ ਸਟੇਜ ਸੰਚਾਲਕ ਮੈਡਮ ਸਵਪਨਦੀਪ ਕÏਰ ਅਤੇ ਸਰਦਾਰ ਰਣਜੋਤ ਸਿੰਘ ਵਲੋਂ ਕੀਤਾ ਗਿਆ¢ ਅਖੀਰ ਵਿੱਚ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਵਲੋਂ ਸਾਰੇ ਹੀ ਅਧਿਆਪਕਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ ¢ ਇਸ ਇਨਾਮ ਵੰਡ ਸਮਾਰੋਹ ਵਿੱਚ ਕÏਾਸਲਰ ਮਹਿੰਦਰਪਾਲ ਸਿੰਘ ਟੁਰਨਾ, ਸੁਖਵਿੰਦਰ ਸਿੰਘ, ਹਨੀ ਪਸਰੀਚਾ, ਨਰਿੰਦਰ ਅਰੋੜਾ, ਸੁਰਜੀਤ ਸਿੰਘ ਮਾਨ, ਡਾਕਟਰ ਮਨਿੰਦਰ ਟੁਰਨਾ,ਸੁਖਦੇਵ ਸਿੰਘ ਜੱਜ ਐੱਮ.ਡੀ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਪ੍ਰਦੀਪ ਕੁਮਾਰ ਐੱਮ.ਡੀ, ਕੁਮਾਰੀ ਅਰੁਣ ਜੱਸਲ ਐੱਮ.ਡੀ ਮਦਰਜ਼ ਪ੍ਰਾਇਡ ਸਕੂਲ ਅਤੇ ਮੈਂਬਰਾਨ ਪ੍ਰੈੱਸ ਕਲੱਬ ਮਹਿਤਪੁਰ ਦਾ ਮੈੈਂਬਰ ਵਿਸ਼ੇਸ਼ ਤÏਰ ਤੇ ਸ਼ਾਮਿਲ ਹੋਏ ¢