06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ਼ਹਿਰ 'ਚ ਵਿਕਾਸ ਕੰਮਾਂ ਨੇ ਫੜੀ ਰਫ਼ਤਾਰ-ਗੁਲਾਟੀ

ਅਜੀਤ ਡੈਸਕ 22-11-2025
ਜਲੰਧਰ, 21 ਨਵੰਬਰ (ਸ਼ਿਵ)-ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਪ੍ਰਾਪਰਟੀ ਟੈਕਸ ਵਿਭਾਗ ਕਮੇਟੀ ਦੇ ਚੇਅਰਮੈਨ ਜਤਿਨ ਗੁਲਾਟੀ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਜਲੰਧਰ ਮਹਾਂਨਗਰ ਵਿਚ ਵਿਕਾਸ ਕਾਰਜਾਂ ਨੇ ਲਗਾਤਾਰ ਤੇਜ਼ੀ ਫੜੀ ਹੈ¢ ਸੜਕਾਂ ਦੇ ਨਿਰਮਾਣ ਤੋਂ ਲੈ ਕੇ ਸਟਰੀਟ ਲਾਈਟਾਂ ਦੀ ਲਗਾਤਾਰ ਸੈਟਿੰਗ ਤੱਕ, ਅਤੇ ਵੱਖ–ਵੱਖ ਕਾਲੋਨੀਆਂ ਨੂੰ ਨਗਰ ਨਿਗਮ ਦੇ ਅਧੀਨ ਲਿਆਉਣ ਤੱਕ—ਹਰ ਖੇਤਰ ਵਿਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ¢ ਇਹ ਸਭ ਮÏਜੂਦਾ ਸਰਕਾਰ ਦੀ ਇਸ ਮਨਸ਼ਾ ਨੂੰ ਦਰਸਾਉਂਦਾ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਕਿੰਨੇ ਗੰਭੀਰ ਹਨ¢ ਜਤਿਨ ਗੁਲਾਟੀ ਨੇ ਕਿਹਾ ਕਿ ਜਦੋਂ ਤੋਂ ਸੈਂਟਰਲ ਹਲਕੇ ਦੀ ਕਮਾਨ ਨਿਤਿਨ ਕੋਹਲੀ ਦੇ ਹੱਥਾਂ ਵਿਚ ਆਈ ਹੈ, ਵਿਕਾਸ ਦੇ ਤੇਜ਼ੀ ਨਾਲ ਕੰਮ ਹੋ ਰਹੇ ਹਨ¢
ਪਿਛਲੀ ਖ਼ਬਰ ਸਰਦਾਰ ਪਟੇਲ ਦੀ ਜੈਅੰਤੀ ਮੌਕੇ ਭਾਜਪਾ ਨੇ ਕੱਢਿਆ ਏਕਤਾ ਮਾਰਚ ਅਗਲੀ ਖ਼ਬਰ ਅਫ਼ੀਮ ਦੇ ਮਾਮਲੇ 'ਚ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।