06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸਰਦਾਰ ਪਟੇਲ ਦੀ ਜੈਅੰਤੀ ਮੌਕੇ ਭਾਜਪਾ ਨੇ ਕੱਢਿਆ ਏਕਤਾ ਮਾਰਚ

ਅਜੀਤ ਡੈਸਕ 22-11-2025
ਜਲੰਧਰ, 21 ਨਵੰਬਰ (ਸ਼ਿਵ)-ਮਾਈ ਭਾਰਤ ਯੁਵਾ ਸੰਸਥਾਨ ਵਲੋਂ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜੈਅੰਤੀ ਨੂੰ ਸਮਰਪਿਤ ਏਕਤਾ ਮਾਰਚ ਕੱਢਿਆ ਗਿਆ | ਏ. ਪੀ. ਜੇ. ਕਾਲਜ ਤੋਂ ਰਾਜ-ਸਭਾ ਮੈਂਬਰ (ਉੱਤਰਾਖੰਡ) ਸ੍ਰੀ ਨਰੇਸ਼ ਬਾਂਸਲ ਵਲੋਂ ਏਕਤਾ ਮਾਰਚ ਨੂੰ ਰਵਾਨਾ ਕੀਤਾ ਗਿਆ | ਇਸ ਏਕਤਾ ਮਾਰਚ ਵਿਚ ਅਲੱਗ-ਅਲੱਗ ਸਕੂਲਾਂ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਤੇ ਬੱਚਿਆਂ ਤੋਂ ਇਲਾਵਾ ਮਾਈ ਭਾਰਤ ਯੁਵਾ ਸੰਗਠਨ ਦੇ ਵਲੰਟੀਅਰਾਂ ਨੇ ਹੱਥਾਂ ਵਿਚ ਤਿਰੰਗਾ ਲੈ ਕੇ ਇਸ ਵਿਚ ਹਿੱਸਾ ਲਿਆ | ਏ. ਪੀ. ਜੇ. ਕਾਲਜ ਤੋਂ ਲੈ ਕੇ ਸ੍ਰੀ ਰਾਮ ਚੌਕ ਤੱਕ ਕੱਢੇ ਗਏ ਏਕਤਾ ਮਾਰਚ ਵਿਚ ਸ੍ਰੀ ਨਰੇਸ਼ ਬਾਂਸਲ ਤੋਂ ਇਲਾਵਾ ਜਲੰਧਰ ਭਾਜਪਾ ਦੇ ਪ੍ਰਧਾਨ ਸ੍ਰੀ ਸੁਸ਼ੀਲ ਸ਼ਰਮਾ, ਭਾਜਪਾ ਦੀ ਕੌਮੀ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਕ੍ਰਿਸ਼ਨ ਦੇਵ ਭੰਡਾਰੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਰਾਕੇਸ਼ ਰਾਠੌਰ, ਰਵਿੰਦਰ ਧੀਰ, ਸ੍ਰੀਮਤੀ ਕਰਮਜੀਤ ਕੌਰ ਚੌਧਰੀ, ਰਾਜੇਸ਼ ਕਪੂਰ, ਅਜਮੇਰ ਸਿੰਘ ਬਾਦਲ, ਪੁਨੀਤ ਸ਼ੁਕਲਾ ਤੇ ਹੋਰ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ | ਇਸ ਤੋਂ ਪਹਿਲਾਂ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਰਾਜ ਸਭਾ ਮੈਂਬਰ ਸ੍ਰੀ ਨਰੇਸ਼ ਬਾਂਸਲ ਨੇ ਸਰਦਾਰ ਪਟੇਲ ਵਲੋਂ ਦੇਸ਼ ਨੂੰ ਹਰ ਪੱਖੋਂ ਮਜ਼ਬੂਤ ਕਰਨ ਲਈ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਉਨ੍ਹਾਂ ਵਲੋਂ ਕੀਤੇ ਗਏ ਕੰਮਾਂ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਕਿਸ ਦਿ੍ੜ੍ਹਤਾ ਨਾਲ ਦੇਸ਼ ਨੂੰ ਇੱਕਜੁੱਟ ਕਰਨ ਲਈ ਕੰਮ ਕੀਤੇ ਹਨ ਸਗੋਂ ਹਰ ਵਰਗ ਦੇ ਹਿਤਾਂ ਲਈ ਉਨਾਂ ਵਲੋਂ ਸੰਘਰਸ਼ ਕੀਤਾ ਗਿਆ | ਉਨਾਂ ਕਿਹਾ ਕਿ ਸਰਦਾਰ ਪਟੇਲ ਆਜ਼ਾਦ ਭਾਰਤ ਦੀ ਏਕਤਾ, ਅਖੰਡਤਾ, ਸੰਪ੍ਰਭੂਤਾ ਦੀ ਨੀਂਹ ਰੱਖੀ | ਇਸੇ ਭਾਵਨਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਏਕਤਾ ਮਾਰਚ ਪ੍ਰੋਗਰਾਮ ਕੀਤੇ ਜਾ ਰਹੇ ਹਨ | ਇਸ ਮੌਕੇ ਭਾਜਪਾ ਆਗੂਆਂ ਸਮੇਤ ਹੋਰ ਬੁਲਾਰਿਆਂ ਨੇ ਸਰਦਾਰ ਪਟੇਲ ਵੱਲੋਂ ਕੀਤੇ ਗਏ ਕੰਮਾਂ ਨੂੰ ਯਾਦ ਕਰਦਿਆਂ ਉਨਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਰਸ਼ਵਿੰਦਰ ਕੌਰ, ਰਾਜੇਸ਼ ਬਾਘਾ, ਅਸ਼ੋਕ ਸਰੀਨ ਹਿੱਕੀ, ਅਨੂੰ ਸ਼ਰਮਾ, ਦੀਪਾਲੀ ਬਾਗੜੀਆ, ਕਿਰਨ ਭਗਤ, ਸੁਮਨ ਰਾਣਾ, ਸੀਮਾ ਭਗਤ, ਅਸ਼ੋਕ ਚੱਢਾ, ਯੋਗੇਸ਼ ਮਲਹੋਤਰਾ, ਮਨੋਜ ਅਗਰਵਾਲ ਤੇ ਹੋਰ ਵੀ ਲੋਕ ਮੌਜੂਦ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਪ੍ਰਧਾਨ, ਸਾਬਕਾ ਪ੍ਰਧਾਨ ਅਤੇ ਮੁਅੱਤਲ ਕਲਰਕ 'ਤੇ ਮੁਕੱਦਮਾ ਦਰਜ ਅਗਲੀ ਖ਼ਬਰ ਸ਼ਹਿਰ 'ਚ ਵਿਕਾਸ ਕੰਮਾਂ ਨੇ ਫੜੀ ਰਫ਼ਤਾਰ-ਗੁਲਾਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।