ਚੁਗਿੱਟੀ/ਜੰਡੂ ਸਿੰਘਾ, 19 ਨਵੰਬਰ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਦੀ ਪੁਲਿਸ ਵਲੋਂ ਗਾਂਜਾ ਸਮੇਤ 1 ਅÏਰਤ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ¢ ਥਾਣਾ ਮੁਖੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਥਾਣਾ ਦੀ ਪੁਲਿਸ ਪਾਰਟੀ ਵਲੋਂ ਸੰਤੋਸ਼ੀ ਨਗਰ ਤੋਂ ਕਾਜ਼ੀ ਮੰਡੀ ਵੱਲ ਗਸ਼ਤ ਕੀਤੀ ਜਾ ਰਹੀ ਸੀ ਇਸੇ ਦÏਰਾਨ ਜਦੋਂ ਪੁਲਿਸ ਪਾਰਟੀ ਕਾਜ਼ੀ ਮੰਡੀ ਚÏਕ ਲਾਗੇ ਪਹੁੰਚੀ ਤਾਂ ਚÏਾਕ 'ਚ ਚੜ੍ਹਦੇ ਪਾਸੇ ਕੰਧ ਦੇ ਨਾਲ ਬਣੇ ਲੋਹੇ ਦੇ ਖÏਖੇ ਨਜ਼ਦੀਕ ਬੈਠੀ ਇੱਕ ਅÏਰਤ ਪੁਲਿਸ ਪਾਰਟੀ ਨੂੰ ਅਚਾਨਕ ਦੇਖ ਕੇ ਘਬਰਾ ਗਈ ਤੇ ਉਸ ਵਲੋਂ ਆਪਣੇ ਹੱਥ 'ਚ ਫੜਿਆ ਇੱਕ ਕਾਲੇ ਰੰਗ ਦਾ ਮੋਮੀ ਲਿਫ਼ਾਫ਼ਾ ਜ਼ਮੀਨ 'ਤੇ ਸੁੱਟ ਦਿੱਤਾ ਗਿਆ¢ ਕਾਬੂ ਕਰਨ ਉਪਰੰਤ ਉਸ ਨੇ ਆਪਣੀ ਪਛਾਣ ਸਨਮ ਪਤਨੀ ਸਵਰਗਵਾਸੀ ਕਾਲੂ ਰਾਮ ਵਾਸੀ ਭੀਮ ਨਗਰ ਕਾਜ਼ੀ ਮੰਡੀ ਜਲੰਧਰ ਦੇ ਰੂਪ ਵਿੱਚ ਦੱਸੀ ¢ ਉਨ੍ਹਾਂ ਕਿਹਾ ਇਸ ਤੋਂ ਬਾਅਦ ਪੁਲਿਸ ਨੇ ਉਸ ਵਲੋਂ ਸੁੱਟੇ ਗਏ ਮੋਮੀ ਲਿਫ਼ਾਫ਼ਾ ਦੀ ਤਲਾਸ਼ੀ ਲਈ ਤਾਂ ਉਸ 'ਚੋਂ 215 ਗ੍ਰਾਮ ਗਾਂਜਾ ਬਰਾਮਦ ਹੋਇਆ ¢ ਥਾਣਾ ਮੁਖੀ ਨੇ ਕਿਹਾ ਇਸ 'ਤੇ ਉਕਤ ਖ਼ਿਲਾਫ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ¢