ਜਲੰਧਰ, 19 ਨਵੰਬਰ (ਸ਼ਿਵ)-ਸਾਬਕਾ ਵਿਧਾਇਕ ਤੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ ਦੀ ਅਗਵਾਈ 'ਚ ਨਗਰ ਨਿਗਮ 'ਚ ਹੇਰਾ-ਫੇਰੀਆਂ ਹੋਣ ਦਾ ਦੋਸ਼ ਲਗਾਉਂਦੇ ਹੋਏ ਡਾ. ਬੀ. ਆਰ. ਅੰਬੇਡਕਰ ਚੌਕ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਰਜਿੰਦਰ ਬੇਰੀ ਨੇ ਕਿਹਾ ਕਿ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਵਲੋਂ ਸ਼ਰੇਆਮ ਹੇਰਾ-ਫੇਰੀ ਕੀਤੀ ਜਾ ਰਹੀ ਹੈ ¢ ਉਦਘਾਟਨਾਂ ਉੱਪਰ 1.75 ਕਰੋੜ ਰੁਪਏ ਖ਼ਰਚ ਕੀਤੇ ਗਏ ਜਦਕਿ ਅੱਜ ਤੱਕ ਇਹੋ ਜਿਹਾ ਨਹੀਂ ਹੋਇਆ ¢ ਉਸ ਤੋਂ ਬਾਅਦ ਨਗਰ ਨਿਗਮ ਦੀ ਮੀਟਿੰਗ 'ਚ ਪੇਸ਼ ਕੀਤੇ ਗਏ ਏਜੰਡੇ 'ਚ 400 ਕਰੋੜ ਦੇ ਕੰਮ 4 ਮਿੰਟ ਵਿਚ ਪਾਸ ਕਰ ਦਿੱਤੇ ਗਏ ਨਾ ਹੀ ਕਿਸੇ ਮਤੇ ਉੱਪਰ ਸੱਤਾ ਧਿਰ ਦੇ ਕÏਾਸਲਰ ਅਤੇ ਨਾ ਹੀ ਵਿਰੋਧੀ ਧਿਰ ਦੇ ਕੌਂਸਲਰ ਨੂੰ ਬੋਲਣ ਦਾ ਮÏਕਾ ਦਿੱਤਾ ਗਿਆ ¢ ਨਗਰ ਨਿਗਮ ਦੇ ਦਫ਼ਤਰ ਵਿਚ ਵੀ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਰਾਜ ਹੈ ¢ ਜਲੰਧਰ ਦੀ ਆਮ ਜਨਤਾ ਵਲੋਂ ਜਮ੍ਹਾਂ ਕਰਵਾਇਆ ਗਿਆ ਪ੍ਰਾਪਰਟੀ ਟੈਕਸ, ਵਾਟਰ ਸਪਲਾਈ ਦੇ ਬਿੱਲ ਦੀ ਸ਼ਰੇਆਮ ਲੁੱਟ ਹੋ ਰਹੀ ਹੈ ¢ ਬੇਰੀ ਨੇ ਕਿਹਾ ਕਿ ਜੇਕਰ ਨਗਰ ਨਿਗਮ ਵਲੋਂ ਲੁੱਟ ਕਰਨ ਵਾਲੇ ਮਤੇ ਮਤੇ ਵਾਪਸ ਨਾ ਲਏ ਗਏ ਤਾਂ ਕਾਂਗਰਸ ਪਾਰਟੀ ਵੱਲੋਂ ਜਲੰਧਰ ਦੇ ਮੇਅਰ ਅਤੇ ਕਮਿਸ਼ਨਰ ਦਾ ਘਿਰਾਓ ਕੀਤਾ ਜਾਵੇਗਾ ¢ ਇਸ ਮÏਕੇ ਤੇ ਸੁਰਿੰਦਰ ਕÏਰ ਇੰਚਾਰਜ ਹਲਕਾ ਜਲੰਧਰ ਵੈਸਟ, ਪਵਨ ਕੁਮਾਰ, ਸੁਦੇਸ਼ ਭਗਤ, ਵਿਕਾਸ ਤਲਵਾੜ, ਮੁਨੀਸ਼ ਪਾਹਵਾ, ਸਤਪਾਲ ਰਾਏ, ਸੋਨੂੰ ਸੰਧਰ, ਬ੍ਰਹਮ ਦੇਵ ਸਹੋਤਾ, ਮਹਿੰਦਰ ਸਿੰਘ ਗੁੱਲੂ, ਕਰਨ ਵਰਮਾ, ਵਿਕਰਮ ਦੱਤਾ , ਹਰਮੀਤ ਸਿੰਘ ਤੇ ਹੋਰ ਵੀ ਕਾਂਗਰਸੀ ਵਰਕਰ ਮੌਜੂਦ ਸਨ |