14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਬੀ. ਐਸ. ਐਫ. ਕਾਂਸਟੇਬਲ ਨਮਿਤ ਅੰਤਿਮ ਅਰਦਾਸ

ਕੁਲਵਿੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕਰਦੇ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਸ਼ਹਿਰ ਵਾਸੀ | ਤਸਵੀਰਾਂ : ਹਰਪ੍ਰੀਤ ਸਿੰਘ <br/> 20-11-2025
ਆਦਮਪੁਰ, 19 ਨਵੰਬਰ (ਹਰਪ੍ਰੀਤ ਸਿੰਘ)-ਕਸਬਾ ਅਲਾਵਲ ਵਾਸੀ ਕੁਲਵਿੰਦਰ ਕੌਰ ਜੋ ਕਿ ਬੀ.ਐਸ.ਐਫ ਵਿੱਚ ਬਤੌਰ ਮਹਿਲਾ ਕਾਂਸਟੇਬਲ ਦੀ ਨੌਕਰੀ ਕਰ ਰਹੀ ਸੀ, ਕੈਂਸਰ ਦੀ ਨਾਮੁਰਾਦ ਬਿਮਾਰੀ ਦੀ ਚਪੇਟ ਵਿੱਚ ਆਉਣ ਕਰਕੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਈ | ਉਨ੍ਹਾਂ ਦੀ ਅੰਤਿਮ ਅਰਦਾਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਸਿਆਸੀ, ਧਾਰਮਿਕ, ਰਾਜਨੀਤਿਕ ਅਤੇ ਹੋਰ ਆਗੂਆਂ ਵਲੋਂ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਪਿਤਾ ਤਰਸੇਮ ਲਾਲ ਨੇ ਦੱਸਿਆ ਕਿ ਧੀ ਕੁਲਵਿੰਦਰ ਕੌਰ ਬਚਪਨ ਤੋਂ ਹੀ ਦੇਸ ਦੀ ਸੇਵਾ ਕਰਨ ਦਾ ਦਿਲ ਵਿੱਚ ਜਾਨੂੰਨ ਸੀ ਅਤੇ ਆਪਣੀ ਮਿਹਨਤ ਨਾਲ ਭਰਤੀ ਹੋਈ ਸੀ ਅਤੇ ਆਪਣੇ ਪਰਿਵਾਰ ਨਾਲ ਆਪਣੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਤਰਸੇਮ ਲਾਲ, ਮਾਤਾ ਕਮਲਾ ਦੇਵੀ, ਪਤੀ ਸੰਨੀ ਕੁਮਾਰ, ਭੈਣ ਪ੍ਰੀਆ, ਚਾਚਾ ਜੋਗਿੰਦਰ ਪਾਲ, ਚਾਚੀ ਰੀਤਾ ਦੇਵੀ, ਸਰਬਜੀਤ ਤੇ ਪਰਮਜੀਤ ਦੋਵੇਂ ਭਰਾ, ਮੁਕੱਦਰ ਲਾਲ ਕਾਂਗਰਸੀ ਆਗੂ, ਰਾਜੀਵ ਪਾਂਜਾ ਭਾਜਪਾ ਆਗੂ, ਸੁਭਾਸ਼ ਭਨੋਟ ਕਾਂਗਰਸੀ ਆਗੂ, ਦੀਪਕ ਗੁਪਤਾ ਸਾਬਕਾ ਕੌਸਲਰ, ਅਵਤਾਰ ਸਿੰਘ ਮਾਧੋਪੁਰੀ, ਮਦਨ ਲਾਲ ਮਦੀ ਕੌਂਸਲਰ, ਦਲਵੀਰ ਸਿੰਘ, ਸੋਮਨਾਥ ਪ੍ਰਧਾਨ, ਮਹਿੰਦਰ ਪਾਲ ਕਾਨੂੰਗੋ, ਬਲਜੀਤ ਸਿੰਘ, ਰੀਮਾ ਬੱਧਣ, ਰਾਜਵਿੰਦਰ ਕੌਰ, ਕਿਰਨਜੀਤ ਕੌਰ ਸਮੇਤ ਪਰਿਵਾਰਿਕ ਮੈਂਬਰ ਤੇ ਸ਼ਹਿਰ ਵਾਸੀ ਹਾਜ਼ਰ ਹੋਏ |

ਪਿਛਲੀ ਖ਼ਬਰ 'ਫੋਰਟਿਸ ਹੈ ਨਾ' ਤਹਿਤ ਸੀ.ਪੀ.ਆਰ. ਜਾਗਰੂਕਤਾ ਅਤੇ ਸਿਖਲਾਈ ਮੁਹਿੰਮ ਸ਼ੁਰੂ ਅਗਲੀ ਖ਼ਬਰ ਐੱਮ.ਡੀ. ਦਯਾਨੰਦ ਮਾਡਲ ਸਕੂਲ ਵਿਖੇ ਸਾਲਾਨਾ ਪ੍ਰੀਖਿਆਵਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।